ਗਿ੍ਰਫ਼ਤਾਰ ਕੀਤਾ ਗਿਆ ਵਿਅਕਤੀ ਨਿਕਲਿਆ ਕੋਈ ਹੋਰ
ਫਰੀਦਕੋਟ/ਬਿਊਰੋ ਨਿਊਜ਼ : ਬੰਗਲੁਰੂ ਏਅਰਪੋਰਟ ਤੋਂ ਹਿਰਾਸਤ ਵਿਚ ਲਿਆ ਗਿਆ ਵਿਅਕਤੀ ਬਰਗਾੜੀ ਬੇਅਦਬੀ ਦਾ ਮਾਸਟਰ ਮਾਈਂਡ ਸੰਦੀਪ ਬਰੇਟਾ ਨਹੀਂ ਸਗੋਂ ਕੋਈ ਹੋਰ ਹੀ ਨਿਕਲਿਆ। ਇਸ ਸਬੰਧੀ ਖੁਲਾਸਾ ਐਸ ਐਸ ਪੀ ਹਰਜੀਤ ਸਿੰਘ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਲੰਘੇ ਕੱਲ੍ਹ ਹਿਰਾਸਤ ਵਿਚ ਲਿਆ ਗਿਆ ਸੀ, ਉਸ ਸਖਸ਼ ਦਾ ਨਾਮ ਅਤੇ ਉਸ ਦੇ ਪਿਤਾ ਦਾ ਨਾਮ ਸੰਦੀਪ ਬਰੇਟਾ ਨਾਲ ਮਿਲਦੇ ਹਨ, ਜਿਸ ਕਾਰਨ ਇਹ ਗਲਤ ਫਹਿਮੀ ਹੋਈ ਹੈ, ਜਿਸ ਕਾਰਨ ਸਾਡੀ ਟੀਮ ਨੂੰ ਗਿ੍ਰਫਤਾਰੀ ਤੋਂ ਬਿਨਾ ਹੀ ਵਾਪਸ ਪਰਤਣਾ ਪਿਆ। ਧਿਆਨ ਰਹੇ ਕਿ ਲੰਘੇ ਕੱਲ੍ਹ ਬੇਅਦਬੀ ਮਾਮਲੇ ’ਚ ਭਗੌੜੇ ਐਲਾਨੇ ਗਏ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਮੈਂਬਰ ਸੰਦੀਪ ਬਰੇਟਾ ਨੂੰ ਬੰਗਲੌਰ ਹਵਾਈ ਅੱਡੇ ਤੋਂ ਹਿਰਾਸਤ ਵਿਚ ਲੈਣ ਦੀ ਖਬਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਫਰੀਦਕੋਟ ਪੁਲਿਸ ਸੰਦੀਪ ਬਰੇਟਾ ਦੀ ਗਿ੍ਰਫ਼ਤਾਰੀ ਲਈ ਬੰਗਲੁਰੂ ਰਵਾਨਾ ਹੋ ਗਈ ਸੀ ਪ੍ਰੰਤੂ ਉਸ ਨੂੰ ਖਾਲੀ ਹੱਥ ਹੀ ਪਰਤਣਾ ਪਿਆ। ਸੰਦੀਪ ਬਰੇਟਾ ਨੂੰ ਬੇਅਦਬੀ ਦੇ ਪੰਜ ਮਾਮਲਿਆਂ ਵਿੱਚ ਭਗੌੜਾ ਐਲਾਨਿਆ ਹੋਇਆ ਸੀ ਅਤੇ ਪੰਜਾਬ ਪੁਲੀਸ ਨੇ ਉਸ ਖਿਲਾਫ਼ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ। ਐਸਆਈਟੀ ਵੱਲੋਂ ਦਾਖਲ ਕੀਤੀ ਗਈ ਚਾਰਜਸ਼ੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਬਰਗਾੜੀ ਬੇਅਦਬੀ ਕਾਂਡ ਦੀ ਸਾਜ਼ਿਸ਼ ਮਹਿੰਦਰਪਾਲ ਬਿੱਟੂ ਨਾਲ ਮਿਲਕੇ ਸੰਦੀਪ ਬਰੇਟਾ, ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਵੱਲੋਂ ਹੀ ਰਚੀ ਗਈ ਸੀ।
Check Also
ਕਰਨਲ ਬਾਠ ਮਾਮਲੇ ’ਚ ਸਸਪੈਂਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ
ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ ਪਟਿਆਲਾ/ਬਿਊਰੋ ਨਿਊਜ਼ ਕਰਨਲ ਪੁਸ਼ਪਿੰਦਰ ਸਿੰਘ ਬਾਠ …