Breaking News
Home / ਪੰਜਾਬ / ਆਨੰਦਪੁਰ ਸਾਹਿਬ ’ਚ ਮਾਈਨਿੰਗ ਨੂੰ ਲੈ ਕੇ ਪਿੰਡ ਵਾਸੀ ਤੇ ਠੇਕੇਦਾਰ ਹੋਏ ਆਹਮੋ-ਸਾਹਮਣੇ

ਆਨੰਦਪੁਰ ਸਾਹਿਬ ’ਚ ਮਾਈਨਿੰਗ ਨੂੰ ਲੈ ਕੇ ਪਿੰਡ ਵਾਸੀ ਤੇ ਠੇਕੇਦਾਰ ਹੋਏ ਆਹਮੋ-ਸਾਹਮਣੇ

ਪਿੰਡ ਵਾਸੀਆਂ ਦੀ ਠੇਕੇਦਾਰ ਨਾਲ ਹੋਈ ਝੜਪ, ਕਈ ਵਿਅਕਤੀ ਹੋਏ ਜ਼ਖਮੀ
ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਿਧਾਨ ਸਭਾ ਹਲਕੇ ’ਚ ਮਾਈਨਿੰਗ ਨੂੰ ਲੈ ਕੇ ਅੱਜ ਸਥਿਤੀ ਤਣਾਅ ਪੂਰਨ ਬਣ ਗਈ। ਜਿਸ ਦੇ ਚਲਦਿਆਂ ਪਿੰਡ ਵਾਸੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਈਨਿੰਗ ਦੇ ਠੇਕੇਦਾਰ ਆਹਮੋ-ਸਾਹਮਣੇ ਆ ਗਏ। ਆਨੰਦਪੁਰ ਸਾਹਿਬ ਦੇ ਪਿੰਡ ਭਲਾਣ ਦੀ ਖੱਡ ’ਤੇ ਨਜਾਇਜ਼ ਮਾਈਨਿੰਗ ਰੁਕਵਾਉਣ ਲਈ ਪਿੰਡ ਵਾਸੀ ਪਹੁੰਚੇ ਅਤੇ ਉਨ੍ਹਾਂ ਠੇਕੇਦਾਰਾਂ ਨੂੰ ਨਜਾਇਜ਼ ਮਾਈਨਿੰਗ ਰੋਕਣ ਲਈ ਕਿਹਾ ਪ੍ਰੰਤੂ ਠੇਕੇਦਾਰਾਂ ਨੇ ਆਪਣੇ ਬੰਦਿਆਂ ਨਾਲ ਮਿਲ ਕੇ ਪਿੰਡ ਵਾਸੀਆਂ ਦੀ ਕੁੱਟ ਮਾਰ ਕੀਤੀ। ਪਿੰਡ ਵਾਸੀਆਂ ਦਾ ਆਰੋਪ ਹੈ ਕਿ ਇਸ ਖੱਡ ’ਤੇ ਨਜਾਇਜ਼ ਮਾਈਨਿੰਗ ਪੁਲਿਸ ਦੀ ਦੇਖ-ਰੇਖ ਹੇਠ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ। ਵੀਰਵਾਰ ਨੂੰ ਜਦੋਂ ਪਿੰਡ ਵਾਸੀ ਇਕੱਠੇ ਹੋ ਕੇ ਨਜਾਇਜ਼ ਮਾਈਨਿੰਗ ਰੁਕਵਾਉਣ ਲਈ ਗਏ ਤਾਂ ਠੇਕੇਦਾਰ ਅਤੇ ਪਿੰਡ ਵਾਸੀਆਂ ਦਰਮਿਆਨ ਝੜਪ ਹੋ ਗਈ, ਜਿਸ ਦੌਰਾਨ 20 ਦੇ ਕਰੀਬ ਪਿੰਡ ਵਾਸੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਖਮੀ ਵਿਅਕਤੀਆਂ ਨੇ ਕਿਹਾ ਕਿ ਇਸ ਨਜਾਇਜ਼ ਮਾਈਨਿੰਗ ਬਾਰੇ ਮੰਤਰੀ ਹਰਜੋਤ ਬੈਂਸ ਨੂੰ ਵੀ ਜਾਣਕਾਰੀ ਹੈ ਪ੍ਰੰਤੂ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਮੰਤਰੀ ਨੂੰ ਅਸੀਂ ਜਿਤਾਇਆ ਉਹੀ ਸਾਨੂੰ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਤੋਂ ਕੁਟਵਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਇਹ ਨਜਾਇਜ਼ ਮਾਈਨਿੰਗ ਆਉਣ ਵਾਲੀਆਂ ਪੀੜ੍ਹੀਆਂ ਲਈ ਠੀਕ ਨਹੀਂ ਇਸ ਲਈ ਇਸ ਨੂੰ ਰੁਕਵਾਉਣਾ ਚਾਹੀਦਾ ਹੈ।

 

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …