Breaking News
Home / ਪੰਜਾਬ / ਕਿਸਾਨੀ ਅੰਦੋਲਨ ਨੂੰ ਲੈ ਕੇ ਹਰਿੰਦਰ ਕਾਹਲੋਂ ਨੇ ਦਿੱਤਾ ਵਿਵਾਦਤ ਬਿਆਨ

ਕਿਸਾਨੀ ਅੰਦੋਲਨ ਨੂੰ ਲੈ ਕੇ ਹਰਿੰਦਰ ਕਾਹਲੋਂ ਨੇ ਦਿੱਤਾ ਵਿਵਾਦਤ ਬਿਆਨ

ਸੁਰਜੀਤ ਜਿਆਣੀ ਤੇ ਅਕਾਲੀ ਆਗੂ ਚੰਦੂਮਾਜਰਾ ਨੇ ਕੀਤਾ ਵਿਰੋਧ
ਜਲੰਧਰ/ਬਿਊਰੋ ਨਿਊਜ਼
ਕਿਸਾਨੀ ਅੰਦੋਲਨ ਦੇ ਚਲਦਿਆਂ ਪੰਜਾਬ ਵਿਚ ਭਾਜਪਾ ਆਗੂਆਂ ਦਾ ਕਿਸਾਨਾਂ ਵੱਲੋਂ ਵਿਰੋਧ ਲਗਾਤਾਰ ਜਾਰੀ ਹੈ। ਇਸ ਦੇ ਚਲਦਿਆਂ ਭਾਜਪਾ ਆਗੂ ਵੀ ਕਿਸਾਨੀ ਅੰਦੋਲਨ ਦੇ ਖਿਲਾਫ਼ ਵਿਵਾਦ ਬਿਆਨ ਦੇਣ ਤੋਂ ਬਾਜ ਨਹੀਂ ਆ ਰਹੇ। ਅਕਾਲੀ ਦਲ ਛੱਡ ਕੇ ਭਾਜਪਾ ’ਚ ਰਾਜ ਦੇ ਬੁਲਾਰੇ ਵਜੋਂ ਸ਼ਾਮਲ ਹੋਏ ਐਡਵੋਕੇਟ ਹਰਿੰਦਰ ਕਾਹਲੋਂ ਨੇ ਵਿਵਾਦ ਛੇੜ ਦਿੱਤਾ ਹੈ। ਕਾਹਲੋਂ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕਿਹਾ ਕਿ ਇਹ ਮੋਦੀ ਸਾਹਬ ਬੈਠੇ ਨੇ ਜੋ ਤੁਹਾਡੇ ਨਾਲ ਪਿਆਰ ਕਰ ਰਹੇ ਹਨ। ਜੇਕਰ ਬਦਕਿਸਮਤੀ ਨਾਲ ਮੇਰੇ ਵਰਗੇ ਦਿਮਾਗ ਵਾਲਾ ਆਦਮੀ ਬੈਠਾ ਹੁੰਦਾ ਤਾਂ ਹੁਣ ਤੱਕ ਡੰਡੇ ਮਾਰ-ਮਾਰ ਕੇ ਤੁਹਾਨੂੰ ਜੇਲ੍ਹਾਂ ’ਚ ਬੰਦ ਕਰ ਦਿੰਦਾ। ਕਾਹਲੋਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ਦਾ ਇਹੀ ਹੱਲ ਹੈ ਅਤੇ ਹੁਣ ਇਹੀ ਕਾਰਨਾ ਪਵੇਗਾ।
ਹਰਿੰਦਰ ਕਾਹਲੋਂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਸਨਮਾਨ ਲਈ ਜਲੰਧਰ ’ਚ ਇਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੌਰਾਨ ਕਾਹਲੋਂ ਨੇ ਕਿਸਾਨ ਵਿਰੋਧੀ ਇਹ ਗੱਲ ਕੀਤੀ। ਇਸ ਦੌਰਾਨ ਇਸ ਸਮਾਗਮ ਵਿਚ ਮੌਜੂਦ ਭਾਜਪਾ ਆਗੂਆਂ ਖੂਬ ਤਾੜੀਆਂ ਵਜਾਈਆਂ। ਐਡਵਕੋਟ ਐਚ ਐਸ ਕਾਹਲੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਵੀ ਰਹਿ ਚੁੱਕੇ ਹਨ ਅਤੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜਿਆ ਹੈ। ਦੂਜੇ ਪਾਸੇ ਭਾਜਪਾ ਆਗੂ ਸੁਰਜੀਤ ਜਿਆਣੀ ਨੇ ਕਾਹਲੋਂ ਦੇ ਬਿਆਨ ਮੰਦ ਭਾਗਾ ਦੱਸਿਆ ਹੈ ਅਤੇ ਉਨ੍ਹਾਂ ਕਿਹਾ ਕਿ ਕਾਹਲੋਂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਅਜਿਹਾ ਕਿਸੇ ਸਾਜ਼ਿਸ਼ ਤੋਂ ਘੱਟ ਨਹੀਂ, ਅਜਿਹੇ ਬਿਆਨ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਸਕਦੇ ਹਨ ਅਤੇ ਪੰਜਾਬ ਨੂੰ ਰਾਸ਼ਟਰਪਤੀ ਰਾਜ ਵੱਲ ਧੱਕ ਸਕਦੇ ਹਨ।

 

Check Also

ਬਾਬੇ ਨਾਨਕ ਦਾ ਵਿਆਹ ਪੁਰਬ ਸ਼ਰਧਾ ਨਾਲ ਮਨਾਇਆ

ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦਾ 534ਵਾਂ ਵਿਆਹ ਪੁਰਬ ਸੰਗਤ …