ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਲੀਡਰਾਂ ਦਾ ਕੰਮ ਲਾਫਟਰ ਸ਼ੋਅ ਕਰਨਾ ਨਹੀਂ ਹੁੰਦਾ
ਚੰਡੀਗੜ੍ਹ/ਬਿਊਰੋ ਨਿਊਜ਼
ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਲਾਫਟਰ ਸ਼ੋਅ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਐਂਟਰੀ ‘ਤੇ ਪੰਜਾਬ ਵਿਚ ਸਿਆਸਤ ਫ਼ਿਰ ਭਖ ਗਈ। ਵਿਧਾਨ ਸਭਾ ਸੈਸ਼ਨ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੂ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ, ਲੀਡਰਾਂ ਦਾ ਕੰਮ ਲਾਫਟਰ ਸ਼ੋਅ ਕਰਨਾ ਨਹੀਂ ਹੁੰਦਾ, ਨੇਤਾ ਦਾ ਇੱਕ ਆਪਣਾ ਰੁੱਤਬਾ ਹੁੰਦਾ ਤੇ ਉਸ ਸਟੇਟਸ ‘ਤੇ ਲੀਡਰ ਨੂੰ ਖਰਾ ਉਤਰਨਾ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਜਾਂ ਤਾਂ ਉਹ ਰਾਜਨੀਤੀ ਕਰਨ ਲੈਣ ਜਾਂ ਤਾਂ ਲਾਫਟਰ ਸ਼ੋਅ ਹੀ ਕਰਨ। ਦੂਜੇ ਪਾਸੇ ਨਵਜੋਤ ਸਿੱਧੂ ਨੇ ਆਪਣੇ ‘ਤੇ ਉੱਠੇ ਸਵਾਲਾਂ ਦਾ ਜਵਾਬ ઠਦਿੰਦਿਆਂ ਸ਼ੋਅ ਵਿਚ ਐਂਟਰੀ ਨੂੰ ਹੱਕ ਹਲਾਲ ਦੀ ਕਮਾਈ ਦੱਸਿਆ ਤੇ ਕਿਹਾ ਕਿ ਉਹ ਆਪਣੀ ਡਿਉਟੀ ਪ੍ਰਤੀ ਇਮਾਨਦਾਰ ਨੇ ਰਾਤ ਕਪਿਲ ਦਾ ਸ਼ੋਅ ਖਤਮ ਹੋਣ ਤੋਂ ਬਾਅਦ ਸਵੇਰੇ 8 ਵਜੇ ਵਿਧਾਨ ਸਭਾ ਪਹੁੰਚ ਜਾਂਦੇ ਹਨ।
Check Also
‘ਆਪ’ ਵਿਧਾਇਕ ਖਿਲਾਫ਼ ਬਰਨਾਲਾ ’ਚ ਅਧਿਆਪਕਾਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ
ਜੌੜਾਮਾਜਰਾ ਨੇ ਅਧਿਆਪਕਾਂ ਨੂੰ ਬੋਲੇ ਸਨ ਇਤਰਾਜ਼ਯੋਗ ਸ਼ਬਦ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਦੇ ਸਮਾਣਾ ਸਕੂਲ …