7.8 C
Toronto
Thursday, October 30, 2025
spot_img
Homeਪੰਜਾਬਧਰਮਵੀਰ ਗਾਂਧੀ ਵੀ ਨਿੱਤਰੇ ਮੈਦਾਨ 'ਚ

ਧਰਮਵੀਰ ਗਾਂਧੀ ਵੀ ਨਿੱਤਰੇ ਮੈਦਾਨ ‘ਚ

715 ਉਮੀਦਵਾਰਾਂ ਦਾ ਕੀਤਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਗਾਂਧੀ ਨੇ ਕਿਹਾ ਕਿ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਦੂਜੀ ਲਿਸਟ ਹਫਤੇ ਵਿਚ ਹੀ ਜਾਰੀ ਹੋਏਗੀ। ਗਾਂਧੀ ਨੇ ਚੰਡੀਗੜ੍ਹ ਵਿਖੇ ਆਪਣੇ 15 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ।
ਇਨ੍ਹਾਂ ਉਮੀਦਵਾਰਾਂ ਵਿਚ ਅਜਨਾਲਾ ਤੋਂ ਗੁਰਵਿੰਦਰ ਸਿੰਘ ਜੌਹਲ, ਅਮਰਗੜ੍ਹ ਤੋਂ ਗੁਰਦਰਸ਼ਨ ਸਿੰਘ, ਅੰਮ੍ਰਿਤਸਰ ਦੱਖਣੀ ਤੋਂ ਪ੍ਰਿਸੀਪਲ ਸੂਬਾ ਸਿੰਘ, ਅੰਮ੍ਰਿਤਸਰ ਪੱਛਮੀ ਤੋਂ ਬਲਵਿੰਦਰ ਫੌਜੀ ਅਤੇ ਅਟਾਰੀ ਤੋਂ ਜਗਤਾਰ ਸਿੰਘ ਗਿੱਲ ਸ਼ਾਮਲ ਸਨ। ਇਸੇ ਤਰ੍ਹਾਂ ਚੱਬੇਵਾਲ ਤੋਂ ਮਨਿੰਦਰ ਸਿੰਘ, ਲਹਿਰਾਗਾਗਾ ਤੋਂ ਮਾਸਟਰ ਰਾਜ ਕੁਮਾਰ ਅਲੀਸ਼ੇਰ, ਲੁਧਿਆਣਾ ਕੇਂਦਰੀ ਤੋਂ ਰਾਜੀਵ ਅਰੋੜਾ, ਲੁਧਿਆਣਾ ਦੱਖਣੀ ਤੋਂ ਕੁੰਵਰ ਰੰਜਨ, ਲੁਧਿਆਣਾ ਪੱਛਮੀ ਤੋਂ ਪ੍ਰੋ. ਸੰਤੋਸ਼ ਔਜਲਾ, ਮਜੀਠਾ ਤੋਂ ਬਿਕਰਮਜੀਤ ਸਿੰਘ ਫਤਹਿ, ਨਾਭਾ ਤੋਂ ਪਰਮਜੀਤ ਸਿੰਘ, ਪਟਿਆਲਾ ਦਿਹਾਤੀ ਤੋਂ ਪ੍ਰੋ. ਮੋਜਨਜੀਤ ਕੌਰ ਟਿਵਾਣਾ, ਪਾਇਲ ਤੋਂ ਐਡਵੋਕੇਟ ਇੰਦਰਜੀਤ ਸਿੰਘ ਤੇ ਰੋਪੜ ਤੋਂ ਜ਼ੋਰਾਵਰ ਸਿੰਘ ਭਾਓਵਲ ਉਮੀਦਵਾਰ ਬਣਾਏ ਹਨ।

RELATED ARTICLES
POPULAR POSTS