ਪਰੰਤੂ ਸਰਕਾਰ ਕਰ ਰਹੀ ਹੈ ਇਨਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਜਾਨਵਰ ਪਾਲਣ ‘ਤੇ ਟੈਕਸ ਲੱਗਣ ਦੀ ਖਬਰ ਨੇ ਹਲਚਲ ਮਚਾ ਦਿੱਤੀ ਹੈ। ਅੱਜ ਜਿਸ ਤਰ੍ਹਾਂ ਹੀ ਇਹ ਖਬਰ ਆਈ ਕਿ ਘਰ ਵਿਚ ਜਾਨਵਰ ਪਾਲਣ ‘ਤੇ 250 ਤੋਂ 500 ਰੁਪਏ ਟੈਕਸ ਦੇਣ ਪਵੇਗਾ, ਖਬਰ ਸੁਣਦੇ ਹੀ ਲੋਕਾਂ ਦੇ ਹੋਸ਼ ਉਡ ਗਏ। ਇਸ ਸਬੰਧੀ ਜਦੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜਿਹਾ ਕੋਈ ਟੈਕਸ ਨਹੀਂ ਲਗਾਇਆ ਹੈ। ਦੂਜੇ ਪਾਸੇ ਇਹ ਖਬਰ ਨੋਟੀਫਿਕੇਸ਼ਨ ਨਾਲ ਵਾਇਰਲ ਹੋਈ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਪੰਜਾਬ ‘ਚ ਜੇਕਰ ਗਾਂ, ਮੱਝ, ਘੋੜਾ, ਕੁੱਤਾ, ਬਿੱਲੀ ਜਾਂ ਹੋਰ ਕੋਈ ਜਾਨਵਰ ਪਾਲਿਆ ਜਾਵੇਗਾ ਤਾਂ ਉਸ ਲਈ ਟੈਕਸ ਦੇਣਾ ਪਵੇਗਾ। ਇਹ ਟੈਕਸ ਹਰ ਸਾਲ 250 ਤੋਂ 500 ਰੁਪਏ ਤੱਕ ਪ੍ਰਤੀ ਜਾਨਵਰ ਹੋਵੇਗਾ। ਜੇਕਰ ਸਮੇਂ ਸਿਰ ਟੈਕਸ ਨਹੀਂ ਦਿੱਤਾ ਜਾਵੇਗਾ ਤਾਂ 10 ਪ੍ਰਤੀਸ਼ਤ ਜੁਰਮਾਨਾ ਵੀ ਦੇਣਾ ਪਵੇਗਾ। ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਖਬਰ ਨੂੰ ਝੂਠੀ ਦੱਸਿਆ ਤੇ ਕਿਹਾ ਕਿ ਅਜਿਹਾ ਕੋਈ ਵੀ ਟੈਕਸ ਨਹੀਂ ਲਗਾਇਆ ਜਾ ਰਿਹਾ ਹੈ।