ਹਵਾਈ ਅੱਡੇ ’ਤੇ ਸੁਰੱਖਿਆ ਇੰਤਜ਼ਾਮ ਸਖ਼ਤ ਕੀਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਦੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਪਗ 100 ਉਡਾਣਾਂ ਅੱਜ ਰੱਦ ਕਰ ਦਿੱਤੀਆਂ ਗਈਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜਰ ਦੇਸ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਘੱਟੋ-ਘੱਟ 32 ਹਵਾਈ ਅੱਡਿਆਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਨੇ ਬੀਤੇ ਦਿਨੀਂ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਮਝੌਤਾ ਕੀਤਾ ਸੀ। ਦਿੱਲੀ ਦੇ ਹਵਾਈ ਅੱਡੇ ’ਤੇ ਸੁਰੱਖਿਆ ਇੰਤਜਾਮ ਸਖਤ ਕੀਤੇ ਗਏ ਹਨ। ਇੱਥੇ 52 ਜਾਣ ਵਾਲੀਆਂ ਅਤੇ 44 ਆਉਣ ਵਾਲੀਆਂ ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵ ਇਕ ਕੌਮਾਂਤਰੀ ਉਡਾਣ ਵੀ ਰੱਦ ਕਰ ਦਿੱਤੀ ਗਈ ਹੈ। ਦਿੱਲੀ ਇੰਟਰਨੈਸਨਲ ਏਅਰਪੋਰਟ ਲਿਮਿਟੇਡ ਨੇ ’ਤੇ ਪੋਸਟ ਵਿੱਚ ਕਿਹਾ, ‘ਦਿੱਲੀ ਹਵਾਈ ਅੱਡਾ ਆਮ ਤੌਰ ’ਤੇ ਕੰਮ ਕਰ ਰਿਹਾ ਹੈ। ਹਾਲਾਂਕਿ, ਹਵਾਈ ਖੇਤਰ ਦੀ ਗਤੀਸੀਲਤਾ ਵਿੱਚ ਬਦਲਾਅ ਅਤੇ ਸੁਰੱਖਿਆ ਵਧਾਉਣ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ।
Check Also
ਈਰਾਨ ਤੋਂ ਅਰਮੀਨੀਆ ਦੇ ਰਸਤੇ ਵਾਪਸ ਪਰਤਣਗੇ ਭਾਰਤੀ ਵਿਦਿਆਰਥੀ
ਇਜਰਾਈਲ ਨਾਲ ਟਕਰਾਅ ਦੇ ਚੱਲਦਿਆਂ 1500 ਵਿਦਿਆਰਥੀ ਫਸੇ ਨਵੀਂ ਦਿੱਲੀ/ਬਿਊਰੋ ਨਿਊਜ਼ ਇਜਰਾਈਲ ਤੋਂ ਲਗਾਤਾਰ ਚੌਥੇ ਦਿਨ ਜਾਰੀ ਲੜਾਈ ਦੌਰਾਨ ਈਰਾਨ ਨੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਇਜ਼ਾਜਤ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਆਪਣੇ ਵਿਦਿਆਰਥੀਆਂ ਨੂੰ ਈਰਾਨ ’ਚੋਂ ਵਾਪਸ ਲਿਆਉਣ ਲਈ ਈਰਾਨ ਵਿਚ ਆਰਮੀਨੀਆ ਦੇ ਰਾਜਦੂਤ ਨਾਲ ਗੱਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਵਿਚ 1500 ਵਿਦਿਆਰਥੀਆਂ ਸਣੇ ਕਰੀਬ 10 ਹਜ਼ਾਰ ਭਾਰਤੀ ਫਸੇ ਹੋਏ ਹਨ। ਈਰਾਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਮੌਜੂੁਦਾ ਹਾਲਾਤ ਦੌਰਾਨ ਦੇਸ਼ ਦੇ ਏਅਰਪੋਰਟ ਭਾਵੇਂ ਬੰਦ ਹਨ, ਪਰ ਲੈਂਡ ਬਾਰਡਰਜ਼ ਖੁੱਲ੍ਹੇ ਹਨ। ਉਧਰ ਦੂਜੇ ਪਾਸੇ ਈਰਾਨੀ ਫੌਜ ਨੇ ਸੈਂਟਰਲ ਇਜ਼ਰਾਈਲ ਵਿਚ ਕਈ ਥਾਵਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇਸ ਦੌਰਾਨ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਜ਼ਿਆਦਾ ਜ਼ਖ਼ਮੀ ਵੀ ਹੋ ਗਏ ਹਨ।