-8.4 C
Toronto
Saturday, December 27, 2025
spot_img
Homeਭਾਰਤਲੰਡਨ ਦੀ ਅਦਾਲਤ ਨੇ ਵਿਜੈ ਮਾਲਿਆ ਦੀ ਹਵਾਲਗੀ ਵਿਰੁੱਧ ਦਿੱਤੀ ਅਰਜ਼ੀ ਨੂੰ...

ਲੰਡਨ ਦੀ ਅਦਾਲਤ ਨੇ ਵਿਜੈ ਮਾਲਿਆ ਦੀ ਹਵਾਲਗੀ ਵਿਰੁੱਧ ਦਿੱਤੀ ਅਰਜ਼ੀ ਨੂੰ ਕੀਤਾ ਖ਼ਾਰਜ

ਹੁਣ ਸੁਪਰੀਮ ਕੋਰਟ ਵਿਚ ਹੀ ਹੋ ਸਕੇਗੀ ਅਪੀਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਬੈਂਕ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਲੰਡਨ ਦੀ ਵੈਸਟ ਮਨਿਸਟਰ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਲੰਡਨ ਦੀ ਅਦਾਲਤ ਵਿਚ ਹਵਾਲਗੀ ਦੇ ਖ਼ਿਲਾਫ਼ ਦਿੱਤੀ ਗਈ ਮਾਲਿਆ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ। ਅਦਾਲਤ ਨੇ ਮਾਲਿਆ ਦੀ ਸਪੁਰਦਗੀ ਦੇ ਖ਼ਿਲਾਫ਼ ਅਪੀਲ ਕਰਨ ਦੀ ਅਗਿਆ ਨਹੀਂ ਦਿੱਤੀ। ਮਾਲਿਆ ਹੁਣ ਸੁਪਰੀਮ ਕੋਰਟ ਵਿਚ ਹੀ ਅਪੀਲ ਕਰ ਸਕੇਗਾ, ਜਿਸ ਲਈ ਛੇ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਮਾਲਿਆ ਸਿਰ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੈ। ਮਾਲਿਆ ਦੀ ਕਿੰਗਫਿਸ਼ਰ ਏਅਰ ਲਾਈਨਜ਼ ਨੇ ਬੈਂਕਾਂ ਕੋਲੋਂ ਕਰਜ਼ਾ ਲਿਆ ਸੀ ਅਤੇ ਮਾਲਿਆ 2016 ਵਿਚ ਲੰਡਨ ਭੱਜ ਗਿਆ ਸੀ। ਮੁੰਬਈ ਦੀ ਵਿਸ਼ੇਸ਼ ਅਦਾਲਤ ਉਸ ਨੂੰ ਭਗੌੜਾ ਐਲਾਨ ਚੁੱਕੀ ਹੈ।

RELATED ARTICLES
POPULAR POSTS