Breaking News
Home / ਭਾਰਤ / ਲਖਨਊ ‘ਚ ਮਾਰੇ ਗਏ ਸ਼ੱਕੀ ਅੱਤਵਾਦੀ ਦੇ ਪਿਤਾ ਨੇ ਕਿਹਾ

ਲਖਨਊ ‘ਚ ਮਾਰੇ ਗਏ ਸ਼ੱਕੀ ਅੱਤਵਾਦੀ ਦੇ ਪਿਤਾ ਨੇ ਕਿਹਾ

ਦੇਸ਼ ਧ੍ਰੋਹੀ ਪੁੱਤਰ ਦੀ ਲਾਸ਼ ਨਹੀਂ ਚਾਹੀਦੀ
ਲਖਨਊ/ਬਿਊਰੋ ਨਿਊਜ਼
ਲਖਨਊ ‘ਚ ਇਕ ਮੁਕਾਬਲੇ ਦੌਰਾਨ ਮਾਰੇ ਗਏ ਸ਼ੱਕੀ ਅੱਤਵਾਦੀ ਸੈਫੁਲਾ ਦੇ ਪਿਤਾ ਸਰਤਾਜ ਅਜ਼ੀਜ਼ ਨੇ ਆਪਣੇ ਪੁੱਤਰ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਦੇਸ਼ ਧ੍ਰੋਹੀ ਪੁੱਤਰ ਦੀ ਲਾਸ਼ ਨਹੀਂ ਚਾਹੀਦੀ।  ਅਜ਼ੀਜ਼ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ ਅਤੇ ਉਸ ਨੂੰ ਅੱਲ੍ਹਾ ਵੀ ਮੁਆਫ ਨਹੀਂ ਕਰੇਗਾ। ਸੈਫੁਲਾ ਦੇ ਪਿਤਾ ਨੇ ਕਿਹਾ ਕਿ ਉਸ ਨੇ ਢਾਈ ਮਹੀਨੇ ਪਹਿਲਾਂ ਘਰ ਛੱਡ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਲਖਨਊ ਦੇ ਠਾਕੁਰਗੰਜ ਇਲਾਕੇ ਵਿਚ 11 ਘੰਟੇ ਚੱਲੇ ਮੁਕਾਬਲੇ ਵਿਚ ਸੈਫੁਲਾ ਮਾਰਿਆ ਗਿਆ ਸੀ।
ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਏ.ਡੀ.ਜੀ ਦਲਜੀਤ ਸਿੰਘ ਚੌਧਰੀ ਨੇ ਕਿਹਾ ਕਿ ਮਾਰੇ ਗਏ ਸ਼ੱਕੀ ਅੱਤਵਾਦੀ ਸੈਫੁੱਲਾ ਦੇ ਆਈ.ਐੱਸ ਨਾਲ ਜੁੜੇ ਹੋਣ ਦੇ ਕੋਈ ਸਬੂਤ ਨਹੀਂ ਹਨ। ਉਨ੍ਹਾਂ ਕਿਹਾ ਕਿ ਸੈਫੁੱਲਾ ਸੋਸ਼ਲ ਮੀਡੀਆ ਰਾਹੀ ਅੱਤਵਾਦੀਆਂ ਤੋਂ ਪ੍ਰਭਾਵਿਤ ਸੀ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …