ਸਾਰੇ ਮੈਂਬਰ ਕਲੱਬਾਂ ਨੂੰ 4 ਜੂਨ ਦੇ ਪ੍ਰੋਗਰਾਮ ‘ਚ ਪਹੁੰਚਣ ਦਾ ਸੱਦਾ
ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਸਿਟੀ ਦੇ ਮੇਅਰ ਅਤੇ ਕਾਊਂਸਲਰਾਂ ਦੇ ਫੈਸਲੇ ਮੁਤਾਬਕ ਜੂਨ ਮਹੀਨੇ ਨੂੰ ਸੀਨੀਅਰਜ਼ ਮੰਥ ਐਲਾਨ ਕਰਦੇ ਹੋਏ 4 ਜੂਨ ਦਿਨ ਮੰਗਲਵਾਰ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਸਿਟੀ ਹਾਲ ਬਰੈਂਪਟਨ ਵਿੱਚ ਸੀਨੀਅਰਜ਼ ਲਈ ਸਮਾਗਮ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਵਲੋਂ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਐਸੋਸੀਏਸ਼ਨ ਵਲੋਂ ਸਾਰੇ ਮੈਂਬਰ ਸੀਨੀਅਰਜ਼ ਕਲੱਬਾਂ ਨੂੰ ਆਪਣੇ ਆਪਣੇ ਕਲੱਬ ਦੇ ਘੱਟੋ ਘੱਟ 5 ਮੈਂਬਰ ਲੈ ਕੇ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੈ। ਇਸ ਪ੍ਰੋਗਰਾਮ ਵਿੱਚ ਸੀਨੀਅਰਜ਼ ਲਈ ਵੱਡਮੁੱਲੀ ਜਾਣਕਾਰੀ, ਵੱਖ ਵੱਖ ਤਰ੍ਹਾਂ ਦੇ ਮਨੋਰੰਜਨ ਦੀਆਂ ਆਈਟਮਾਂ ਅਤੇ ਖਾਣ-ਪੀਣ ਦਾ ਪ੍ਰਬੰਧ ਹੋਵੇਗਾ। ਫੋਗਲ ਫਿਊਨਰਲ ਹੋਮ ਵਿੱਚ ਸਸਤੀਆਂ ਫਿਊਨਰਲ ਸੇਵਾਵਾਂ ਲਈ ਰਜਿਸਟਰ ਹੋਏ ਵਿਅਕਤੀਆਂ ਵਿੱਚੋਂ ਬਹੁਤ ਸਾਰਿਆਂ ਨੇ 100 ਡਾਲਰ ਦੀ ਰਸੀਦ ਅਤੇ ਰਜਿਸਟਰੇਸ਼ਨ ਲੈਟਰ ਜਮ੍ਹਾਂ ਕਰਵਾ ਦਿੱਤੇ ਹਨ। ਇਸ ਸਬੰਧ ਵਿੱਚ ਐਸੋਸੀਏਸ਼ਨ ਪਾਸ ਮੌਜੂਦ ਲਿਸਟ ਵਿਚਲੇ ਸਾਰੇ ਵਿਅਕਤੀਆਂ ਨੂੰ ਟੈਲੀਫੋਨ ਰਾਹੀਂ ਵੀ ਸੂਚਿਤ ਕੀਤਾ ਜਾ ਚੁੱਕਾ ਹੈ। ਜਿਹੜੇ ਵਿਅਕਤੀ ਰਹਿ ਗਏ ਹਨ ਉਹ 30 ਜੂਨ ਤੋਂ ਪਹਿਲਾਂ ਹਰ ਹਾਲਤ ਵਿੱਚ ਆਪਣਾ ਲੋੜੀਂਦਾ ਰਿਕਾਰਡ ਜਮ੍ਹਾਂ ਕਰਵਾ ਦੇਣ ਤਾਕਿ ਕੋਈ ਵੀ ਸਬੰਧਤ ਵਿਅਕਤੀ ਰਹਿ ਨਾ ਜਾਵੇ। ਰਸੀਦਾਂ ਅਤੇ ਰਜਿਸਟਰੇਸ਼ਨ ਪੱਤਰ ਐਸੋਸੀਏਸ਼ਨ ਦੀ 13 ਜੂਨ ਦਿਨ ਵੀਰਵਾਰ ਨੂੰ 50-ਸੱਨੀ ਮੀਡੋ ਕਮਰਾ ਨੰਬਰ 108 ਵਿੱਚ ਹੋ ਰਹੀ ਮੀਟਿੰਗ ਵਿੱਚ ਮੀਟਿੰਗ ਖਤਮ ਹੋਣ ਤੇ 11:30 ਵਜੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ 13 ਜੂਨ ਦਿਨ ਵੀਰਵਾਰ ਨੂੰ 10 ਵਜੇ ਹੋਵੇਗੀ। ਸਬੰਧਤ ਜਨਰਲ ਬਾਡੀ ਮੈਂਬਰ ਠੀਕ 10:00 ਵਜੇ ਪਹੁੰਚਣ ਦੀ ਕਿਰਪਾਲਤਾ ਕਰਣ ਕਿਉਂਕਿ ਇਹ ਅਤੀ ਅਹਿਮ ਮੀਟਿੰਗ ਹੈ। ਐਸੋਸੀਏਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਜੰਗੀਰ ਸਿੰਘ ਸੈਂਭੀਂ 416-409-0126, ਦੇਵ ਸੂਦ 416-553-0722, ਕਰਤਾਰ ਚਾਹਲ 647-854-8746, ਪਰੀਤਮ ਸਿੰਘ ਸਰਾਂ 416-833-0567 ਜਾਂ ਹਰਦਿਆਲ ਸਿੰਘ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …