ਓਕਵਿਲ/ਬਿਊਰੋ ਨਿਊਜ਼ : ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਇਥੋਂ ਦੇ ਗੁਰੂਘਰ ਵਿਖੇ 13 ਮਈ ਨੂੰ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਸੰਤਾਂ ਦੇ ਬਰਲਿੰਗਟਨ ਸ਼ਹਿਰ ਵਿੱਚ ਰਹਿੰਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 11 ਮਈ ਦਿਨ ਸ਼ੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ ਜਿਨ੍ਹਾਂ ਦੇ ਭੋਗ 13 ਮਈ ਦਿਨ ਐਤਵਾਰ ਨੂੰ ਦੁਪਹਿਰ ਸਾਡੇ ਗਿਆਰਾਂ ਵਜੇ ਪਾਏ ਜਾਣਗੇ, ਉਪਰੰਤ ਕੀਰਤਨ ਦਰਬਾਰ ਸਜੇਗਾ ਜੋ ਕਿ ਦੋ ਵਜੇ ਤੱਕ ਚੱਲੇਗਾ ਅਤੇ ਗੁਰੁ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਓਕਵਿਲ ਗੁਰੂਘਰ ਵਿਖੇ 13 ਮਈ ਨੂੰ ਮਨਾਈ ਜਾਵੇਗੀ
RELATED ARTICLES

