ਬਰੈਂਪਟਨ/ਬਿਊਰੋ ਨਿਊਜ਼ : ਹਰਨੇਕ ਰਾਏ ਚੰਗੀ ਤਰਾਂ ਜਾਣਿਆ ਪਹਿਚਾਣਿਆ ਪਾਵਰ ਲਿਫਟਰ, ਰੈਫਰੀ, ਪ੍ਰਬੰਧਕ ਅਤੇ ਪ੍ਰਮੋਟਰ ਨਾ ਸਿਰਫ਼ ਪੰਜਾਬੀ ਭਾਈਚਾਰੇ ਵਿੱਚ ਸਗੋਂ ਕੈਨੇਡਾ ਦੀ ਪ੍ਰਤੀਨਿਧਤਾ ਵਾਲੇ ਸੂਬਾਈ, ਰਾਸ਼ਟਰੀ ਅਤੇ ਵਿਸ਼ਵ ਪੱਧਰ ਤੇ ਨਾਮ ਕਮਾ ਚੁੱਕਾ ਹੈ। ਇਸ ਤੋਂ ਪਹਿਲਾਂ ਉਨਟਾਰੀਓ ਸਰਕਾਰ ਵਲੋਂ ਹਰਨੇਕ ਰਾਏ ਨੂੰ 1994 ਵਿੱਚ ਉਸ ਦੀਆਂ ਸੇਵਾਵਾਂ ਬਦਲੇ ਮਾਣ ਪੱਤਰ ਦਿੱਤਾ ਗਿਆ ਸੀ। 1996 ਵਿਚ ਹਰਨੇਕ ਨੂੰ ਉਨਟਾਰੀਓ ਅਤੇ 2001 ਵਿਚ ਕੈਨੇਡੀਅਨ ਪਾਵਰ ਲਿਫਟਿੰਗ ਹਾਲ ਔਫ ਫੇਮ ਵਿੱਚ ਸ਼ਾਮਿਲ ਕੀਤਾ ਗਿਆ ਸੀ। 2007 ਵਿਚ ਹਰਨੇਕ ਨੂੰ ਉਨਟਾਰੀਓ ਸਰਕਾਰ ਵੱਲੋਂ ਬਹੁਤ ਹੀ ਸਤਿਕਾਰਿਤ ਸਿਲ ਅਪਸ ਸਪੈਸ਼ਲ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ ਸੀ। ਹਰਨੇਕ ਕਈ ਵਾਰ ਉਨਟਾਰੀਓ ਅਤੇ ਕਨੇਡੀਅਨ ਬੈਂਚ ਪ੍ਰੈਸ ਅਤੇ ਪਾਵਰ ਲਿਫਟਿੰਗ ਜਿੱਤ ਚੁੱਕਾ ਹੈ ਉਸ ਨੇ ਅਨੇਕਾਂ ਮੁਕਾਬਲੇ ਕਰਾਏ। ਉਹ ਆਪ ਇੰਟਰਨੈਸ਼ਨਲ ਰੈਫਰੀ ਹੈ ਅਤੇ ਉਸ ਨੇ ਅਨੇਕਾਂ ਉਨਟਾਰੀਓ, ਕੈਨੇਡੀਅਨ, ਪੈਨ ਐਮ ਗੇਮਸ, ਕਾਮਨ ਵੈਲਥ ਗੇਮਸ, ਨੋਰਥ ਅਮੈਰੀਕਨ, ਪੁਲਿਸ ਐਂਡ ਫਾਇਰ ਗੇਮਸ, ਬਲਾਈਂਡ ਵਰਲਡ ਚੈਂਪੀਨਸ਼ਿਪ, ਇਨਵਿਕਟਿਸ ਗੇਮਸ ਅਤੇ ਅਨੇਕਾਂ ਵਰਲਡ ਚੈਂਪੀਅਨਸ਼ਿਪ ਵਿੱਚ ਬਤੌਰ ਜੱਜ ਦੇ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ। ਇਸ ਦੇ ਵਾਬਜੂਦ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਵੱਡੀ ਪੱਧਰ ਦੀ ਪੰਜਾਬੀ ਭਾਰਤੀ ਜਥੇਬੰਦੀ ਵੱਲੋਂ ਹਰਨੇਕ ਨੂੰ ਉਚੇਚੇ ਤੌਰ ‘ਤੇ ਕਦੇ ਸਨਮਾਨਿਤ ਨਹੀਂ ਕੀਤਾ ਗਿਆ। ਯਾਦ ਰਹੇ ਕਿ ਹਰਨੇਕ ਸਿੰਘ ਰਾਏ ਬਰੈਂਪਟਨ ਸਪੋਰਟਸ ਹਾਲ ਆਫ ਫੇਮ ਵਿਚ ਸ਼ਾਮਿਲ ਪਹਿਲਾ ਪਾਵਰ ਲਿਫਟਰ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …