ਬਰੈਂਪਟਨ/ਡਾ. ਸੁਖਦੇਵ ਝੰਡ : ਬਰੈਂਪਟਨ ਸਾਊਥ ਰਾਈਡਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ ਤੋਂ ਪ੍ਰਾਪਤ ਸੂਚਨਾ ਅਨੁਸਾਰ 24 ਸਤੰਬਰ ਦਿਨ ਐਤਵਾਰ ਨੂੰ ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ‘ਚਾਂਦਨੀ ਕਨਵੈੱਨਸ਼ਨ ਸੈਂਟਰ’ 5 ਗੇਟਵੇਅ ਬੁਲੇਵਾਰਡ ਵਿਖੇ ਸ਼ਾਮ ਦੇ 6.00 ਵਜੇ ‘ਫ਼ੰਡ-ਰੇਜ਼ਿੰਗ ਡਿਨਰ’ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਅਤੇ ਵੈਨਕੂਵਰ ਸਾਊਥ ਦੇ ਪਾਰਲੀਮੈਂਟ ਮੈਂਬਰ ਹਰਜੀਤ ਸਿੰਘ ਸੱਜਣ ਜੋ ਦੇਸ਼ ਦੇ ਮਾਣਯੋਗ ਰੱਖਿਆ-ਮੰਤਰੀ ਹਨ, ਇਸ ਸਮਾਗ਼ਮ ਵਿਚ ਵਿਸ਼ੇਸ਼-ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਵੱਲੋਂ ਸ਼ੁਰੂਆਤੀ-ਸੰਬੋਧਨ ਸ਼ਾਮ ਦੇ 6.15 ਵਜੇ ਤੋਂ 6.55 ਵਜੇ ਦੌਰਾਨ ਹੋਣਗੇ ਅਤੇ ਬਾਅਦ ਵਿਚ ਕੁਝ ਚੋਣਵੇਂ ਬੁਲਾਰੇ ਵੀ ਹਾਜ਼ਰੀਨ ਨੂੰ ਸੰਬੋਧਨ ਕਰਨਗੇ। ਇਸ ਸਬੰਧੀ ਹੋਰ ਜਾਣਕਾਰੀ ਲਈ ਗੁਰਪ੍ਰੀਤ ਬਾਠ ਨੂੰ 416-720-5641 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …