Breaking News
Home / ਕੈਨੇਡਾ / ਬਰੈਂਪਟਨ ਈਸਟ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਰਮੋਨਾ ਸਿੰਘ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ

ਬਰੈਂਪਟਨ ਈਸਟ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਰਮੋਨਾ ਸਿੰਘ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਈਸਟ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਰਮੋਨਾ ਸਿੰਘ ਆਪਣੇ ਚੋਣ ਦਫ਼ਤਰ ਦੀ ਓਪਨਿੰਗ ਸੈਂਕੜੇ ਸਮਰਥਕਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਜਿਨ੍ਹਾਂ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰਾਈਡਿੰਗ ਦੇ ਲੋਕਾਂ ਲਈ ਸੇਫਟੀ, ਜੌਬਸ ਅਤੇ ਬਰੈਂਪਟਨ ਨੂੰ ਸਭ ਤੋਂ ਵਧੀਆ ਪਲੇਸ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ। ਇਸ ਮੌਕੇ ਉਹਨਾਂ ਵਲੋਂ ਪਾਰਟੀ ਵੀ ਰੱਖੀ ਗਈ, ਇਸ ਚੋਣ ਦਫ਼ਤਰ ਦੀ ਓਪਨਿੰਗ ‘ਚ ਬਰੈਂਪਟਨ ਵੈੱਸਟ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਮੁਰਾਰੀ ਲਾਲ ਥਪਲਿਆਲ, ਉਨਟਾਰੀਓ ਸਰਕਾਰ ‘ਚ ਕੈਬਿਨਟ ਮੰਤਰੀ ਪ੍ਰਭਮੀਤ ਸਰਕਾਰੀਆਂ, ਬਰੈਂਪਟਨ ਸਾਊਥ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਮਨਦੀਪ ਬਰਾੜ, ਅਰਪਣ ਖੰਨਾ ਉਮੀਦਵਾਰ ਬਰੈਂਪਟਨ ਨੋਰਥ, ਪਰਮਜੀਤ ਗੋਸਲ ਉਮੀਦਵਾਰ ਬਰੈਂਪਟਨ ਸੈਂਟਰ, ਕੰਸਰਵੇਟਿਵ ਪਾਰਟੀ ਦੇ ਅਮਰਜੋਤ ਸੰਧੂ ਸਮੇਤ ਕੰਸਰਵੇਟਿਵ ਪਾਰਟੀ ਦੇ ਸੈਕੜੇ ਸਮਰਥਕਾਂ ਦੇ ਕੰਸਰਵੇਟਿਵ ਦੇ ਲੀਡਰ ਵੀ ਹਾਜ਼ਰ ਸਨ। ਜਿਨਾਂ ਨੇ ਤਮਾਮ ਬਰੈਂਪਟਨ ਵਾਸੀਆਂ ਨੂੰ ਕੰਸਰਵੇਟਿਵ ਪਾਰਟੀ ਲਈ ਵੋਟ ਪਾਉਣ ਦਾ ਸੱਦਾ ਦਿੱਤਾ। ਬਰੈਂਪਟਨ ਦੇ ਲੋਕਾਂ ਦੀਆ ਕਈ ਸਮੱਸਿਆਵਾਂ ਹਨ ਜਿਨਾਂ ਨੂੰ ਅਧਾਰ ਬਣਾ ਕੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਲੋਕਾਂ ਵਿੱਚ ਜਾ ਰਹੇ ਹਨ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …