ਟੋਰਾਂਟੋ : ਮਾਲਟਨ-ਵੈਸਟਰਨ ਫੂਡ ਸਟਾਰ ਕਲਨਰੀ ਬੇਕਰੀ ਦੀਆਂ ਕਰਮਚਾਰੀ ਬੀਬੀਆਂ ਨੇ ਦਿਨ ਸ਼ਨੀਵਾਰ 24 ਅਗਸਤ ਨੂੰ ਮਾਲਟਨ ਦੇ ਵਾਈਲਡ ਵੁਡ ਪਾਰਕ ਵਿਖੇ ਇੱਕ ਯਾਦਗਾਰੀ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ। ਇਸ ਮਿਲਣੀ ਵਿੱਚ ਹਰ ਕਮਿਊਨਿਟੀ ਦੀਆਂ ਬੀਬੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਖਾਣ ਪੀਣ ਦੇ ਖੁੱਲ੍ਹੇ ਪ੍ਰਬੰਧ ਦੇ ਨਾਲ ਮਨੋਰੰਜਨ ਲਈ ਬੋਲੀਆਂ ਗਿੱਧਾ ਅਤੇ ਹਾਸੇ ਤਮਾਸ਼ੇ ਨਾਲ ਮੌਜ ਮਸਤੀ ਦਾ ਮਾਹੌਲ ਸਿਰਜਿਆ ਗਿਆ। ਇਸ ਮਿਲਣੀ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਸਮਾਗਮ ਵਿੱਚ ਕੰਮ ਛੱਡ ਚੁੱਕੀਆਂ ਬੀਬੀਆਂ ਨੂੰ ਵੀ ਸੱਦਿਆ ਗਿਆ ਜਿਸ ਨਾਲ ਪੁਰਾਣੇ ਸਾਥੀਆਂ ਦਾ ਮੇਲ ਮਿਲਾਪ ਹੋ ਸਕਿਆ। ਇਸ ਨਿਵੇਕਲੇ ਗੈਟ ਟੁ ਗੈਦਰ ਦਾ ਪ੍ਰਬੰਧ ਖਾਸ ਤੌਰ ‘ਤੇ ਜਿਨ੍ਹਾਂ ਬੀਬੀਆਂ ਸਿਰੇ ਚੜ੍ਹਾਇਆ, ਇਹ ਸਨ ਅਮਰਜੀਤ ਗਿੱਲ, ਦਰਸ਼ਨ ਕੌਰ, ਸਵਿਤਰੀ ਦੇਵੀ, ਦਵਿੰਦਰ ਕੌਰ, ਚਰਨਜੀਤ ਕੌਰ, ਇਵਾ ਅਤੇ ਸੁੱਖੀ ਆਦਿ। ਸਭ ਨੇ ਭਰਪੂਰ ਅਨੰਦ ਮਾਨਣ ਦੇ ਨਾਲ ਵਿਦੇਸ਼ੀ ਧਰਤੀ ‘ਤੇ ਆਪਣੇ ਵਿਰਸੇ ਨੂੰ ਰੂਪਮਾਨ ਕੀਤਾ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …