ਬਰੈਂਪਟਨ/ਬਿਊਰੋ ਨਿਊਜ਼ : ਸੀਨੀਅਰ ਸਿਟੀਜਨ ਬਲੈਕ ਓਕ ਕਲੱਬ, ਵਲੋਂ ਮਿਤੀ 22 ਜੁਲਾਈ 2022 ਨੂੰ 155ਵਾਂ ਕੈਨੇਡਾ ਸਥਾਪਨਾ ਦਿਵਸ ਸਬੰਧੀ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ, ਕਲੱਬ ਦੇ ਦਰਜਾ-ਬ-ਦਰਜਾ ਅਹੁਦੇਦਾਰ, ਕਲੱਬ ਦੇ ਮੈਂਬਰਾਂ ਅਤੇ ਮੰਚ ‘ਤੇ ਪਹੁੰਚੇ ਮਹਿਮਾਨਾਂ ਦੇ ਇਕੱਠ ਦੀ ਸਹਿਮਤੀ ਨਾਲ ਬੜੇ ਧੂਮ ਧਾਮ ਨਾਲ ਮਨਾਉਣ ਦਾ ਉਪਰਾਲਾ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਿਕੰਦਰ ਸਿੰਘ ਝੱਜ ਨੂੰ ਸੌਂਪੀ ਗਈ। ਸ਼ੁਰੂਆਤ ਮੰਚ ‘ਤੇ ਪਹੁੰਚੇ ਹਾਜ਼ਰੀਨ ਦਾ ਵੈਲਕਮ ਜੀ ਆਇਆਂ ਨਾਲ ਸਨਮਾਨ ਕੀਤਾ ਗਿਆ। ਕੈਨੇਡਾ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਦੇਸ਼ ਦਾ ਕੌਮੀ ਗੀਤ ‘ਓ ਕੈਨੇਡਾ’ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਗਾਇਨ ਕੀਤਾ ਗਿਆ। ਕੈਨੇਡਾ ਦਿਵਸ ਦੀਆਂ ਵਧਾਈਆਂ ਦਿਤੀਆਂ ਗਈਆਂ।
ਕਲੱਬ ਦੇ ਮੈਂਬਰ ਸਵ: ਸਾਧੂ ਸਿੰਘ ਕੰਗ ਜੋ ਕਿ 22 ਜੁਲਾਈ ਸਵੇਰੇ 2 ਵਜੇ ਸਵਰਗ ਸੁਧਾਰ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਸਟੇਜ਼ ਸਕੱਤਰ ਵਲੋਂ ਕੈਨੇਡਾ ਦੇਸ਼ ਦੇ ਇਤਿਹਾਸ ਬਾਰੇ ਸੰਖੇਪ ਵਿਚ ਵਰਨਣ ਕੀਤਾ। ਸਮਾਗਮ ਵਿਚ ਉਚੇਚੇ ਤੌਰ ‘ਤੇ ਪਹੁੰਚੇ ਹਰਕੀਰਤ ਸਿੰਘ, ਸਿਟੀ ਕਾਉਂਸਲਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਹਰਨੇਕ ਸਿੰਘ ਗਿੱਲ ਜੋ ਕਿ ਉਘੇ ਇਤਿਹਾਸਕਾਰ ਹਨ ਵਲੋਂ ਕੈਨੇਡਾ ਦੇ ਮੁਢਲੇ ਇਤਿਹਾਸ ਬਾਰੇ ਪ੍ਰਵਾਸ ਤੋਂ ਲੈ ਕੇ ਹੁਣ ਤੱਕ ਦੇ ਭੂਗੋਲਿਕ ਪਹਿਲੂ ਬਾਰੇ ਵਿਸਥਾਰ ਸਹਿਤ ਵਰਨਣ ਕੀਤਾ। ਬੂਟਾ ਸਿੰਘ ਧਾਲੀਵਾਲ ਅਤੇ ਭਰਪੂਰ ਸਿੰਘ ਚਹਿਲ ਵਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਉਚੇਚੇ ਤੌਰ ‘ਤੇ ਪਹੁੰਚੇ ਜਸਕਰਨ ਪੀਏ ਟੂ ਐਮ.ਪੀ. ਅਤੇ ਜੋਤਇੰਦਰ ਦਾ ਸਨਮਾਨ ਕੀਤਾ ਗਿਆ। ਅਖੀਰ ਵਿਚ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਵਲੋਂ ਸ਼ਮਾਗਮ ਵਿਚ ਸ਼ਾਮਲ ਹੋਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ ਕਿ ਕਲੱਬ ਵਲੋਂ ਚਾਹ ਪਕੌੜੇ, ਮਠਿਆਈ ਦਾ ਪ੍ਰਬੰਧ ਕੀਤਾ ਗਿਆ ਸਭ ਨੂੰ ਛਕਣ ਦੀ ਬੇਨਤੀ ਕੀਤੀ ਗਈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …