Breaking News
Home / ਕੈਨੇਡਾ / ਸੀਨੀਅਰਜ਼ ਬੀਬੀਆਂ ਵਲੋਂ ਛਬੀਲ ਲਗਾਈ ਗਈ

ਸੀਨੀਅਰਜ਼ ਬੀਬੀਆਂ ਵਲੋਂ ਛਬੀਲ ਲਗਾਈ ਗਈ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਵਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਕਾਲਡਰਸਟੋਨ ਪਾਰਕ ਵਿੱਚ ਛਬੀਲ ਲਾਈ ਗਈ ਜਿਸ ਵਿੱਚ ਠੰਡੇ ਮਿੱਠੇ ਪਾਣੀ ਤੋਂ ਬਿਨਾ ਛੋਲੇ, ਪ੍ਰਸ਼ਾਦ ਸਮੋਸੇ ਅਤੇ ਚਾਹ ਆਦਿ ਦਾ ਲੰਗਰ ਲਾਇਆ ਗਿਆ। ਡਾਇਰੈਕਟਰ ਬਲਜੀਤ ਗਰੇਵਾਲ ਦੀ ਅਗਵਾਈ ਵਿੱਚ ਇਸ ਦੀ ਤਿਆਰੀ ਪ੍ਰਸਿੰਨ ਕੌਰ, ਚਰਨਜੀਤ ਕੌਰ, ਹਰਬੰਸ ਕੌਰ ਥਿੰਦ, ਬਲਬੀਰ ਬੜਿੰਗ, ਗੁਰਬਖਸ਼, ਸੁਰਿੰਦਰ ਗਰੇਵਾਲ ਆਦਿ ਨੇ ਕੀਤੀ। ਬੀਬੀ ਦਲਜੀਤ ਕੌਰ ਕੰਗ ਦੇ ਪਰਿਵਾਰ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਇਸ ਵਿੱਚ ਇਲਾਕੇ ਦੇ ਮਰਦ, ਔਰਤਾਂ ਅਤੇ ਬੱਚਿਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਹਿੱਸਾ ਲਿਆ। ਇਸ ਛਬੀਲ ਵਿੱਚ ਸੇਵਾ ਭੁਪਿੰਦਰ ਕੌਰ ਗਿੱਲ, ਜਸਵੀਰ ਕੌਰ, ਦਰਸ਼ਨ ਕੌਰ, ਗੁਰਦੇਵ ਕੌਰ, ਪਰੇਮ ਪੁਰੀ, ਚਰਨ ਕੌਰ, ਸੁਰਿੰਦਰ ਗਰੇਵਾਲ, ਮਹਿੰਦਰ ਪੱਡਾ, ਜਸਵੀਰ ਪੰਨੂ ਅਤੇ ਕਲੱਬ ਦੀਆਂ ਡਾਇਰੈਕਟਰਜ਼ ਬਲਜੀਤ ਸੇਖੋਂ -ਕਿਰਪਾਲ ਬੇਦੀ ਨੇ ਨਿਭਾਈ। ਇਹ ਪ੍ਰੋਗਰਾਮ ਲੱਗਪੱਗ 4 ਘੰਟੇ ਚਲਦਾ ਰਿਹਾ। ਇਸ ਪ੍ਰੋਗਰਾਮ ਨਾਲ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਜਾਣਨ ਦਾ ਮੌਕਾ ਮਿਲਿਆ ਕਿ ਸਾਡੇ ਮਹਾਂਪੁਰਖ ਕਿਸ ਤਰਾਂ ਕੁਰਬਾਨੀਆਂ ਦਿੰਦੇ ਰਹੇ ਹਨ। ਹੋਰਨਾਂ ਤੋਂ ਬਿਨਾਂ ਬੀਬੀ ਜੰਗੀਰ ਕੌਰ ਮੱਲ੍ਹੀ, ਦਰਸ਼ਨ ਕੌਰ, ਚਰਨਜੀਤ ਬੋਪਾਰਾਏ, ਗੁਰਦੇਵ ਕਿੰਗਰਾ, ਬੇਅੰਤ, ਪਰਮ, ਇੰਦਰਜੀਤ ਗਿੱਲ, ਨਿਰਮਲਾ, ਪ੍ਰਕਾਸ਼, ਹਰਨੇਕ, ਬਲਵੰਤ ਮਾਨ ਸਮੇਤ ਬਹੁਤ ਸਾਰੀਆਂ ਬੀਬੀਆਂ ਹਾਜ਼ਰ ਸਨ। ਗਰੇਡ-6 ਦੇ ਬੱਚੇ ਕੈਵਿਨ ਬੇਦੀ ਨੇ ਫੋਟੋਗਰਾਫੀ ਕੀਤੀ । ਇਲਾਕੇ ਦੇ ਲੋਕਾਂ ਵਲੋਂ ਬੀਬੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ ਕਿਉਂਕਿ ਅਜਿਹੇ ਪ੍ਰੋਗਰਾਮਾਂ ਨਾਲ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ਤੇ ਆਪਸੀ ਮੇਲ ਜੋਲ ਵਧਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …