Breaking News
Home / ਕੈਨੇਡਾ / ਵੈਕਸੀਨ ਪਾਸਪੋਰਟ ਲਾਂਚ ਕਰਨ ਬਾਰੇ ਟਰੂਡੋ ਨੇ ਧਾਰੀ ਚੁੱਪ

ਵੈਕਸੀਨ ਪਾਸਪੋਰਟ ਲਾਂਚ ਕਰਨ ਬਾਰੇ ਟਰੂਡੋ ਨੇ ਧਾਰੀ ਚੁੱਪ

ਓਟਵਾ : ਵਿਦੇਸ਼ ਟਰੈਵਲ ਕਰਨ ਲਈ ਕੋਵਿਡ-19 ਵੈਕਸੀਨ ਸਟੇਟਸ ਦਾ ਸਬੂਤ ਕੈਨੇਡੀਅਨਜ ਨੂੰ ਕਦੋਂ ਮਿਲੇਗਾ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਉਹ ਚੁੱਪ ਕਰ ਗਏ ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵਾਅਦਾ ਕੀਤਾ ਕਿ ਇਸ ਵਾਸਤੇ ਸਿਸਟਮ ਬਿਲਕੁਲ ਸਾਧਾਰਨ ਤੇ ਕਾਰਗਰ ਹੋਵੇਗਾ।
ਸਾਰਲੇਟਟਾਊਨ, ਪ੍ਰਿੰਸ ਐਡਵਰਡ ਆਈਲੈਂਡ ਵਿਖੇ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਕੌਮਾਂਤਰੀ ਟਰੈਵਲ ਸਬੰਧੀ ਦਸਤਾਵੇਜਾਂ ਦੇ ਫਰੇਮਵਰਕ ਲਈ ਓਟਵਾ ਜ਼ਿੰਮੇਵਾਰ ਹੈ। ਪਰ ਘਰੇਲੂ ਪੱਧਰ ਉੱਤੇ ਇਹ ਪ੍ਰੋਵਿੰਸਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹੀ ਯੋਜਨਾ ਲਿਆਉਂਦੀਆਂ ਹਨ।
ਇਸ ਸਬੰਧ ਵਿੱਚ ਕੋਈ ਨੈਸ਼ਨਲ ਸਿਸਟਮ ਲਿਆਉਣ ਲਈ ਫੈਡਰਲ ਸਰਕਾਰ ਉੱਤੇ ਦਬਾਅ ਵੱਧ ਰਿਹਾ ਹੈ।
ਕੈਨੇਡੀਅਨਜ ਚਾਹੁੰਦੇ ਹਨ ਕਿ ਜਿਵੇਂ ਹੋਰਨਾਂ ਮੁਲਕਾਂ ਵੱਲੋਂ ਤੇਜੀ ਨਾਲ ਆਪਣਾ ਇੱਕ ਸਿਸਟਮ ਅਪਣਾ ਲਿਆ ਗਿਆ ਹੈ ਉਸੇ ਤਰ੍ਹਾਂ ਫੈਡਰਲ ਸਰਕਾਰ ਵੀ ਕੋਈ ਸਿਸਟਮ ਜਲਦ ਅਪਣਾਵੇ। ਯੂਕੇ ਵੱਲੋਂ ਜਾਰੀ ਕੀਤਾ ਜਾਣ ਵਾਲਾ ਐਨ ਐਚ ਐਸ ਕੋਵਿਡ ਪਾਸ ਘਰੇਲੂ ਪੱਧਰ ਉੱਤੇ ਇੰਡੋਰ ਗੈਦਰਿੰਗਜ ਲਈ ਵਰਤਿਆ ਜਾਂਦਾ ਰਿਹਾ ਹੈ ਪਰ ਇਹ ਗ੍ਰੀਸ ਤੇ ਸਪੇਨ ਸਮੇਤ ਕਈ ਹੋਰਨਾਂ ਮੁਲਕਾਂ ਵਿੱਚ ਵੀ ਸਵੀਕਾਰ ਕੀਤਾ ਜਾਂਦਾ ਹੈ। ਯੂਰਪੀਅਨ ਯੂਨੀਅਨ ਦਾ ਡਿਜੀਟਲ ਕੋਵਿਡ ਸਰਟੀਫਿਕੇਟ, ਜਿਹੜਾ ਪਹਿਲੀ ਜੁਲਾਈ ਨੂੰ ਲਾਂਚ ਕੀਤਾ ਗਿਆ ਸੀ, ਸਾਰੇ ਯੂਰਪੀਅਨ ਯੂਨੀਅਨ ਮੈਂਬਰ ਮੁਲਕਾਂ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਆਸਟਰੇਲੀਆ, ਨਿਊਜੀਲੈਂਡ ਵੀ ਇਸ ਤਰ੍ਹਾਂ ਦਾ ਸਰਟੀਫਿਕੇਟ ਜਾਰੀ ਕਰਨ ਦੇ ਕਾਫੀ ਨੇੜੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਨਹੀਂ ਦੱਸਿਆ ਕਿ ਇਸ ਤਰ੍ਹਾਂ ਦਾ ਕੋਈ ਸਰਟੀਫਿਕੇਟ ਇਸ ਸਾਲ ਦੇ ਅੰਤ ਤੱਕ ਤਿਆਰ ਕਰ ਲਿਆ ਜਾਵੇਗਾ ਸਗੋਂ ਉਨ੍ਹਾਂ ਆਖਿਆ ਕਿ ਇਸ ਸਬੰਧ ‘ਚ ਗੱਲਬਾਤ ਜਾਰੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …