0.9 C
Toronto
Thursday, November 27, 2025
spot_img
Homeਪੰਜਾਬਸਿੱਧੂ ਦੇ ਸਿੱਧੇ ਸਵਾਲ, ਸੀਐਮ ਦੇ ਸਪੱਸ਼ਟ ਜਵਾਬ...

ਸਿੱਧੂ ਦੇ ਸਿੱਧੇ ਸਵਾਲ, ਸੀਐਮ ਦੇ ਸਪੱਸ਼ਟ ਜਵਾਬ…

1.ਬਹਿਬਲ ਕਲਾਂ-ਬੇਅਦਬੀ ਮਾਮਲਿਆਂ ‘ਚ ਸਜ਼ਾ ਹੋਵੇ…
ੲਬਹਿਬਲ ਕਲਾਂ ਅਤੇ ਬੇਅਦਬੀ ਮਾਮਲਿਆਂ ਸਬੰਧੀ ਪੱਤਰ ਲਿਖਿਆ, ਲੋਕ ਬੇਅਦਬੀ ਅਤੇ ਫਾਇਰਿੰਗ ਦੇ ਆਰੋਪੀਆਂ ‘ਤੇ ਜਲਦ ਨਿਆਂ ਦੀ ਮੰਗ ਕਰ ਰਹੇ ਹਨ। ਜਲਦ ਆਰੋਪੀਆਂ ਨੂੰ ਸਜ਼ਾ ਸੁਣਾਓ।
ਸੀਐਮ ਦਾ ਜਵਾਬ : ਸੰਗੀਨ ਮਾਮਲਿਆਂ ਸਬੰਧੀ ਸੱਤਾ ਵਿਚ ਆਉਂਦੇ ਹੀ ਵਿਸ਼ੇਸ਼ ਜਾਂਚ ਟੀਮ ਬਣਾਈ। ਜਾਂਚ ਜਾਰੀ ਹੈ, ਜਲਦ ਨਤੀਜੇ ‘ਤੇ ਪਹੁੰਚਾਂਗੇ।
2.ਨਸ਼ਾ ਤਸਕਰਾਂ ‘ਤੇ ਲਗਾਮ ਲਗਾਓ …
ਟਾਸਕ ਫੋਰਸ ਦੀ ਰਿਪੋਰਟ ‘ਚ ਸ਼ਾਮਲ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕਰੋ।
ਸੀਐਮ ਦਾ ਜਵਾਬ : ਟਾਸਕ ਫੋਰਸ ਬਣਾਈ ਸੀ, ਤੁਹਾਨੂੰ ਇਕ ਡਿਟੇਲ ਰਿਪੋਰਟ ਸਬੰਧਤ ਪੁਲਿਸ ਅਧਿਕਾਰੀ ਦੇਣਗੇ, ਜਿਸ ਵਿਚ ਫੜੇ ਗਏ ਵਿਅਕਤੀਆਂ ਦੇ ਨਾਮ ਹੋਣਗੇ। ਤਾਂ ਕਿ ਤੁਸੀਂ ਜਨਤਾ ਨੂੰ ਦੱਸ ਸਕੋਂ।
3.ਬਿਜਲੀ ਖਰੀਦ ਸਮਝੌਤਾ ਰੱਦ ਹੋਵੇ…
ਸਿੱਧੂ ਨੇ ਲਿਖਿਆ, ਸਾਡੀ ਸਰਕਾਰ ਨੂੰ 2017 ਦੀਆਂ ਚੋਣਾਂ ਵਿਚ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦਾ ਕੀਤਾ ਵਾਅਦਾ ਪੂਰਾ ਕਰਨਾ ਚਾਹੀਦਾ।
ਸੀਐਮ ਦਾ ਜਵਾਬ : ਬਿਜਲੀ ਸਮਝੌਤੇ ਨੂੰ ਲੈ ਕੇ ਲੀਗਲ ਐਕਸਪਰਟ ਦੀ ਟੀਮ ਲੱਗੀ ਹੋਈ ਹੈ। ਅਕਾਲੀ-ਭਾਜਪਾ ਕਾਰਜਕਾਲ ਵਿਚ ਹੋਏ ਇਕ-ਇਕ ਐਗਰੀਮੈਂਟ ‘ਤੇ ਲੀਗਲ ਐਕਸਪਰਟ ਲੱਗੇ ਹਨ।
4.ਅਧਿਆਪਕਾਂ, ਡਾਕਟਰਾਂ ਤੇ ਲਾਈਨਮੈਨਾਂ ਦੀ ਸੁਣੋ…
ਸਿੱਧੂ ਨੇ ਮੰਗ ਕੀਤੀ ਕਿ ਅੱਜ 20 ਤੋਂ ਜ਼ਿਆਦਾ ਅਧਿਆਪਕ ਸੰਗਠਨ, ਡਾਕਟਰ, ਨਰਸਾਂ, ਲਾਈਨਮੈਨ, ਸਫਾਈ ਕਰਮੀ ਸੂਬੇ ਵਿਚ ਧਰਨੇ ਦੇ ਰਹੇ ਹਨ। ਸਰਕਾਰ ਗੱਲਬਾਤ ਲਈ ਦਰਵਾਜ਼ੇ ਖੋਲ੍ਹੇ।
ਸੀਐਮ ਦਾ ਜਵਾਬ : ਵੱਖ-ਵੱਖ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਇਕ ਕਮੇਟੀ ਬਣੀ ਹੈ, ਜੋ ਸੰਗਠਨਾਂ ਨਾਲ ਤਾਲਮੇਲ ਕਰ ਰਹੀ ਹੈ, ਜ਼ਿਆਦਾਤਰ ਮੰਗਾਂ ਨੂੰ ਸਰਕਾਰ ਨੇ ਪੂਰਾ ਕਰ ਦਿੱਤਾ ਹੈ, ਜੋ ਬਾਕੀ ਹੈ, ਉਸ ‘ਤੇ ਵਿਚਾਰ ਹੋ ਰਿਹਾ ਹੈ।
5.ਪੰਜਾਬ ‘ਚ ਖੇਤੀ ਕਾਨੂੰਨ ਲਾਗੂ ਨਾ ਹੋਣ …
ਸਿੱਧੂ ਨੇ ਕਿਹਾ ਕਿ ਤਿੰਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਨਾ ਕੇਵਲ ਸੋਧ ਦੀ ਸਿਫਾਰਸ਼ ਕਰਨੀ ਚਾਹੀਦੀ ਹੈ, ਬਲਕਿ ਇਹ ਕਿਸੇ ਵੀ ਕੀਮਤ ‘ਤੇ ਪੰਜਾਬ ‘ਚ ਲਾਗੂ ਨਹੀਂ ਹੋਣੇ ਚਾਹੀਦੇ।
ਸੀਐਮ ਦਾ ਜਵਾਬ : ਤਿੰਨ ਖੇਤੀ ਕਾਨੂੰਨਾਂ ਨੂੰ ਰਾਜ ਸਰਕਾਰ ਨਾ ਲਾਗੂ ਕਰੇਗੀ ਨਾ ਹੀ ਲਾਗੂ ਹੋਣ ਦੇਵੇਗੀ, ਕਿਸਾਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਹਾਂ।

 

RELATED ARTICLES
POPULAR POSTS