Breaking News
Home / ਪੰਜਾਬ / ਬੀਬੀਆਂ ਦੇ ਕਵਿਤਾ ਦਰਬਾਰ ‘ਚ ਲੱਗੀ ਨਜ਼ਮਾਂ ਦੀ ਛਹਿਬਰ

ਬੀਬੀਆਂ ਦੇ ਕਵਿਤਾ ਦਰਬਾਰ ‘ਚ ਲੱਗੀ ਨਜ਼ਮਾਂ ਦੀ ਛਹਿਬਰ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਰਜਿੰਦਰ ਕੌਰ, ਹਰਸਿਮਰਨ ਕੌਰ ਤੇ ਮਲਕੀਅਤ ਬਸਰਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਗਏ ਬੀਬੀਆਂ ਦੇ ਕਵਿਤਾ ਦਰਬਾਰ ਵਿਚ ਨਜ਼ਮਾਂ ਦੀ ਛਹਿਬਰ ਲੱਗੀ। ਔਰਤ ਦਿਵਸ ਨੂੰ ਸਮਰਪਿਤ ‘ਬੀਬੀਆਂ ਦਾ ਕਵਿਤਾ ਦਰਬਾਰ’ ਸਮਾਗਮ ਮੌਕੇ ਸਭ ਤੋਂ ਪਹਿਲਾਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ ਨੇ ਜਿੱਥੇ ਸਮੂਹ ਕਵਿੱਤਰੀਆਂ ਨੂੰ ਜੀ ਆਇਆਂ ਆਖਿਆ ਉਥੇ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰਿੰਸਪੀਲ ਗੁਰਦੇਵ ਕੌਰ ਪਾਲ ਦਾ ਸਵਾਗਤ ਫੁੱਲਾਂ ਨਾਲ ਕਰਦਿਆਂ ਉਨ੍ਹਾਂ ਨੂੰ ਵੀ ਜੀ ਆਇਆਂ ਕਿਹਾ ਤੇ ਸਨਮਾਨਿਤ ਹੋਣ ਵਾਲੀਆਂ ਹਸਤੀਆਂ ਰਜਿੰਦਰ ਕੌਰ,ਹਰਸਿਮਰਨ ਕੌਰ ਤੇ ਮਲਕੀਅਤ ਬਸਰਾ ਹੁਰਾਂ ਨੂੰ ਮੁਬਾਰਕਬਾਦ ਦਿੱਤੀ।
ਕਵਿਤਾ ਦਰਬਾਰ ਦੇ ਸ਼ੁਰੂਆਤ ਵਿਚ ਲੰਘੇ ਵਰ੍ਹੇ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਐਵਾਰਡ ਹਾਸਲ ਕਰਨ ਵਾਲੀਆਂ ਉਨ੍ਹਾਂ ਤਿੰਨ ਦਾ ਬੀਬੀਆਂ ਜਿਹੜੀਆਂ ਪੰਜਾਬੀ ਲੇਖਕ ਸਭਾ ਦੀਆਂ ਮੈਂਬਰ ਹਨ ਜਿਨ੍ਹਾਂ ‘ਚ ਰਜਿੰਦਰ ਕੌਰ, ਹਰਸਿਮਰਨ ਕੌਰ ਤੇ ਮਲਕੀਅਤ ਬਸਰਾ ਹੁਰਾਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਿੰਸੀਪਲ ਗੁਰਦੇਵ ਕੌਰ ਪਾਲ ਨੇ ਆਖਿਆ ਕਿ ਔਰਤ ਨਾ ਕਮਜ਼ੋਰ ਹੈ ਤੇ ਨਾ ਹੀ ਹਾਰਨ ਵਾਲੀ, ਉਹ ਇਸ ਸਮਾਜ ਨੂੰ ਜਨਮ ਦੇਣ ਵਾਲੀ ਹੈ ਤੇ ਉਸ ਨੂੰ ਹਰ ਸਨਮਾਨ ਹਾਸਲ ਕਰਨ ਦਾ ਪੂਰਾ ਹੱਕ ਹੈ। ਪ੍ਰਿੰਸੀਪਲ ਗੁਰਦੇਵ ਕੌਰ ਪਾਲ ਨੇ ਅਜੋਕੇ ਮੌਡਰਨ ਸਮਾਜ ਦਾ ਹਵਾਲਾ ਦਿੰਦਿਆਂ ਜਿੱਥੇ ਔਰਤਾਂ ਨੂੰ ਸੁਚੇਤ ਤੇ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ, ਉਥੇ ਸਮਾਜ ਵਿਚ ਬਿਗੜੇ ਹੋਏ ਚੰਦ ਮਰਦਾਂ ਨੂੰ ਵੀ ਸੁਧਰ ਜਾਣ ਦੀ ਨਸਹੀਅਤ ਦਿੱਤੀ। ਇਸ ਉਪਰੰਤ ਪੰਜਾਬੀ , ਹਿੰਦੀ ਅਤੇ ਉਰਦੂ ਤਿੰਨੇ ਭਾਸ਼ਾਵਾਂ ਦੀਆਂ ਟ੍ਰਾਈਸਿਟੀ ਦੀਆਂ ਨਾਮਵਰ ਕਵਿੱਤਰੀਆਂ ਨੇ ਆਪਣੀਆਂ ਕਵਿਤਾਵਾਂ, ਨਜ਼ਮਾਂ ਤੇ ਗ਼ਜ਼ਲ਼ਾਂ ਰਾਹੀਂ ਕਵਿਤਾ ਦਰਬਾਰ ਨੂੰ ਅਸਮਾਨੀਂ ਚਾੜ੍ਹ ਦਿੱਤਾ ਜਿਨ੍ਹਾਂ ਵਿਚ ਡਾ. ਗੁਰਮਿੰਦਰ ਸਿੱਧੂ, ਪ੍ਰਗਿਆ ਸ਼ਾਰਦਾ, ਮਨਜੀਤ ਇੰਦਰਾ, ਗੁਰਦੀਪ ਗੁਲ, ਬਬੀਤਾ ਕਪੂਰ, ਮਨਜੀਤ ਕੌਰ ਮੋਹਾਲੀ, ਕਸ਼ਮੀਰ ਕੌਰ ਸੰਧੂ ਆਦਿ ਦੀਆਂ ਕਵਿਤਾਵਾਂ ਨੇ ਖੂਬ ਵਾਹ-ਵਾਹ ਲੁੱਟੀ।
ਇਸੇ ਤਰ੍ਹਾਂ ਸਿਮਰਜੀਤ ਗਰੇਵਾਲ, ਮਨਜੀਤ ਕੌਰ ਮੀਤ, ਅਮਰਜੀਤ ਕੌਰ ਹਿਰਦੇ, ਗੁਰਪ੍ਰੀਤ ਆਨੰਦੀ, ਡਾ. ਰਾਜਵੰਤੀ ਮਾਨ, ਸੰਦੀਪ ਕੌਰ ਭੁੱਲਰ ਤੇ ਦਲਜੀਤ ਕੌਰ ਦਾਊਂ ਨੇ ਵੀ ਆਪਣੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਕੀਲ ਲਿਆ। ਇਸੇ ਬੀਬੀਆਂ ਦੇ ਕਵਿਤਾ ਦਰਬਾਰ ਵਿਚ ਡਾ. ਪ੍ਰੀਤਮਾ ਸੰਧੂ, ਸ਼ਸ਼ੀ ਪ੍ਰਭਾ, ਲਲਿਤਾ ਪੁਰੀ, ਰਜਿੰਦਰ ਕੌਰ, ਨਰਿੰਦਰ ਕੌਰ ਨਸਰੀਨ, ਮਲਕੀਅਤ ਬਸਰਾ, ਡਾ. ਕੁਲਦੀਪ ਕੌਰ ਧਾਲੀਵਾਲ, ਜਗਦੀਪ ਕੌਰ ਨੂਰਾਨੀ, ਹਰਸਿਮਰਨ ਕੌਰ, ਅੰਜੂ ਤੇ ਦਵਿੰਦਰ ਕੌਰ ਦੀਆਂ ਕਵਿਤਾਵਾਂ ਨੇ ਵੀ ਤਾੜੀਆਂ ਲੁੱਟੀਆਂ।
ਪੰਜਾਬੀ ਲੇਖਕ ਸਭਾ ਦੇ ਇਸ ਵਿਸ਼ੇਸ਼ ਸਮਾਗਮ ਵਿਚ ਧੰਨਵਾਦੀ ਸ਼ਬਦ ਸਭਾ ਦੀ ਸੀਨੀਅਰ ਮੀਤ ਪ੍ਰਧਾਨ ਮਨਜੀਤ ਇੰਦਰਾ ਨੇ ਆਖੇ। ਮੰਚ ਸੰਚਾਲਨ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਨਿਭਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਲੇਖਕਾਂ, ਕਵੀਆਂ ਤੇ ਸਰੋਤਿਆਂ ਦੇ ਨਾਲ ਮਨਮੋਹਨ ਸਿੰਘ ਦਾਊਂ, ਬਹਾਦਰ ਸਿੰਘ ਗੋਸਲ, ਰਮਨ ਸੰਧੂ, ਡਾ. ਅਵਤਾਰ ਸਿੰਘ ਪਤੰਗ, ਪਾਲ ਅਜਨਬੀ, ਡਾ. ਬਲਦੇਵ ਸਿੰਘ ਖਹਿਰਾ, ਪ੍ਰੋ. ਪੁਸ਼ਪਿੰਦਰ ਕੌਰ ਗਰੇਵਾਲ, ਪ੍ਰੋ. ਅਜਿੰਦਰ ਕੌਰ, ਜੋਗਿੰਦਰ ਸਿੰਘ ਜੱਗਾ, ਤੇਜਾ ਸਿੰਘ ਥੂਹਾ, ਪਾਲ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਕੇਵਲ ਕਿਸ਼ਨਪੁਰੀ, ਗੁਰਬਖਸ਼ ਸਿੰਘ ਸੈਣੀ, ਭੁਪਿੰਦਰ ਸਿੰਘ ਮਲਿਕ, ਬਲਜਿੰਦਰ ਸਿੰਘ, ਕਸ਼ਮੀਰ ਸਿੰਘ, ਜੀ.ਐਸ. ਔਜਲਾ, ਕਰਮਜੀਤ ਸਿੰਘ ਬੱਗਾ ਤੇ ਸੰਤੋਖ ਸਿੰਘ ਹਾਜ਼ਰ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …