16.2 C
Toronto
Sunday, October 5, 2025
spot_img
HomeਕੈਨੇਡਾFrontਏਅਰ ਇੰਡੀਆ ਨੇ 8 ਉਡਾਣਾਂ ਕੀਤੀਆਂ ਰੱਦ

ਏਅਰ ਇੰਡੀਆ ਨੇ 8 ਉਡਾਣਾਂ ਕੀਤੀਆਂ ਰੱਦ


ਅਹਿਮਦਾਬਾਦ ਹਾਦਸੇ ਤੋਂ ਬਾਅਦ ਜਹਾਜ਼ਾਂ ਦੀ ਜਾਂਚ ਨੂੰ ਕੀਤਾ ਗਿਆ ਸਖਤ
ਨਵੀਂ ਦਿੱਲੀ/ਬਿਊਰੋ ਨਿਊਜ਼
ਏਅਰ ਇੰਡੀਆ ਨੇ ਅੱਜ ਸ਼ੁੱਕਰਵਾਰ ਨੂੰ 8 ਉਡਾਣਾਂ ਰੱਦ ਕੀਤੀਆਂ ਹਨ। ਇਨ੍ਹਾਂ ਵਿਚ 4 ਅੰਤਰਰਾਸ਼ਟਰੀ ਅਤੇ 4 ਘਰੇਲੂ ਉਡਾਣਾਂ ਸ਼ਾਮਿਲ ਹਨ। ਏਅਰ ਇੰਡੀਆ ਨੇ ਕਿਹਾ ਕਿ ਇਹ ਉਡਾਣਾਂ ਹਵਾਈ ਅੱਡੇ ’ਤੇ ਰੱਖ-ਰਖਾਅ ਅਤੇ ਸੰਚਾਲਣ ਕਾਰਨਾਂ ਕਰਕੇ ਰੱਦ ਕੀਤੀਆਂ ਗਈਆਂ ਹਨ। ਘਰੇਲੂ ਉਡਾਣਾਂ ਵਿਚ, ਪੁਣੇ ਤੋਂ ਦਿੱਲੀ ਜਾਣ ਵਾਲੀ ਉਡਾਣ ਏ.ਆਈ. 874, ਅਹਿਮਦਾਬਾਦ ਤੋਂ ਦਿੱਲੀ ਜਾਣ ਵਾਲੀ ਉਡਾਣ ਏ.ਆਈ.456, ਹੈਦਰਾਬਾਦ ਤੋਂ ਮੁੰਬਈ ਜਾਣ ਵਾਲੀ ਉਡਾਣ ਏ.ਆਈ. 2872 ਅਤੇ ਚੇਨਈ ਤੋਂ ਮੁੰਬਈ ਜਾਣ ਵਾਲੀ ਉਡਾਣ ਏ.ਆਈ.571 ਰੱਦ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ, ਅੰਤਰਰਾਸ਼ਟਰੀ ਉਡਾਣਾਂ ਵਿਚ ਦੁਬਈ ਤੋਂ ਚੇਨਈ ਜਾਣ ਵਾਲੀ ਉਡਾਣ ਏ.ਆਈ.906, ਦਿੱਲੀ ਤੋਂ ਮੈਲਬੌਰਨ ਜਾਣ ਵਾਲੀ ਉਡਾਣ ਏ.ਆਈ.308, ਮੈਲਬੌਰਨ ਤੋਂ ਦਿੱਲੀ ਜਾਣ ਵਾਲੀ ਉਡਾਣ ਏ.ਆਈ.309 ਅਤੇ ਦੁਬਈ ਤੋਂ ਹੈਦਰਾਬਾਦ ਜਾਣ ਵਾਲੀ ਉਡਾਣ ਏ.ਆਈ. 2204 ਸ਼ਾਮਿਲ ਹਨ। ਇਸ ਦੇ ਚੱਲਦਿਆਂ ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ 9 ਦਿਨਾਂ ਵਿਚ ਵੱਖ-ਵੱਖ ਕਾਰਨਾਂ ਕਰਕੇ 84 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਲੰਘੀ 12 ਜੂਨ ਨੂੰ ਅਹਿਮਦਾਬਾਦ ’ਚ ਜਹਾਜ਼ ਹਾਦਸੇ ਵਿੱਚ 270 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ, ਹਰ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਸੰਚਾਲਣ ਜਾਂਚ ਨੂੰ ਸਖ਼ਤ ਕਰ ਦਿੱਤਾ ਗਿਆ ਹੈ।

RELATED ARTICLES
POPULAR POSTS