Breaking News
Home / ਕੈਨੇਡਾ / Front / ਪੰਜਾਬ ਦੇ 13 ਵਿਅਕਤੀਆਂ ਨੂੰ ਮਿਲੇਗਾ ਸਨਮਾਨ

ਪੰਜਾਬ ਦੇ 13 ਵਿਅਕਤੀਆਂ ਨੂੰ ਮਿਲੇਗਾ ਸਨਮਾਨ

ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਦਿਵਸ ਮੌਕੇ ਕਰਨਗੇ ਸਨਮਾਨਿਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਅਤੇ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਭਲਕੇ 15 ਅਗਸਤ ਆਜ਼ਾਦੀ ਦਿਵਸ ਮੌਕੇ ਸਨਮਾਨਤ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ  ਇਨ੍ਹਾਂ 13 ਸ਼ਖਸੀਅਤਾਂ ਨੂੰ ਸਨਮਾਨਿਤ ਕਰਨਗੇ। ਇਨ੍ਹਾਂ ਸਨਮਾਨਿਤ ਹੋਣ ਵਾਲੇ ਵਿਅਕਤੀਆਂ ਵਿਚ ਸਾਨਵੀ ਸੂਦ ਰੂਪਨਗਰ, ਹਰਜਿੰਦਰ ਕੌਰ ਪਟਿਆਲਾ, ਸੰਜੀਵ ਕੁਮਾਰ ਐਸਡੀਐਮ ਖਮਾਣੋ, ਸੁਖਦੇਵ ਸਿੰਘ ਪਠਾਨਕੋਟ, ਫਤਿਹ ਸਿੰਘ ਪਟਵਾਰੀ ਪਠਾਨਕੋਟ ਅਤੇ ਏਕਮਜੋਤ ਕੌਰ ਪਟਿਆਲਾ ਸ਼ਾਮਲ ਹਨ। ਇਸੇ ਤਰ੍ਹਾਂ ਮੇਜਰ ਸਿੰਘ ਤਰਨਤਾਰਨ, ਪਰਮਜੀਤ ਸਿੰਘ ਬਠਿੰਡਾ, ਸਲੀਮ ਮੁਹੰਮਦ ਗੁਰਾਇਆ, ਗਗਨਦੀਪ ਕੌਰ ਸਾਇੰਸ ਟੀਚਰ ਪਟਿਆਲਾ, ਸੁਖਪਾਲ ਸਿੰਘ ਸਾਇੰਸ ਟੀਚਰ ਬਰਨਾਲਾ, ਕਰਨਲ ਜਸਦੀਪ ਸੰਧੂ ਐਡਵਾਈਜ਼ਰ ਕਮ ਪਿੰ੍ਰਸੀਪਲ ਡਾਇਰੈਕਟਰ ਅਤੇ ਸੰਤੋਸ਼ ਕੁਮਾਰ ਕਮਾਂਡੈਂਟ ਐਨ.ਡੀ.ਆਰ.ਐਫ. ਬਠਿੰਡਾ ਨੂੰ ਵੀ ਅਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਨਮਾਨਿਤ ਕਰਨਗੇ।

Check Also

ਯੂਕੇ ਦੀ ਨਵੀਂ ਕੈਬਨਿਟ ’ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਨੂੰ ਮਿਲੀ ਥਾਂ

ਖੇਡਾਂ ਅਤੇ ਸੱਭਿਆਚਾਰ ਦਾ ਮਿਲਿਆ ਵਿਭਾਗ ਚੰਡੀਗੜ੍ਹ/ਬਿਊਰੋ ਨਿਊਜ਼ : ਕੀਰ ਸਟਾਰਮਰ ਨੇ ਬਰਤਾਨੀਆ ਦੇ ਨਵੇਂ …