1.8 C
Toronto
Wednesday, November 19, 2025
spot_img
Homeਪੰਜਾਬਐਸਵਾਈਐਲ ਸਬੰਧੀ ਇਨੈਲੋ ਦੀ ਚੁਣੌਤੀ ਨੂੰ ਬੈਂਸ ਭਰਾਵਾਂ ਨੇ ਲਲਕਾਰਿਆ

ਐਸਵਾਈਐਲ ਸਬੰਧੀ ਇਨੈਲੋ ਦੀ ਚੁਣੌਤੀ ਨੂੰ ਬੈਂਸ ਭਰਾਵਾਂ ਨੇ ਲਲਕਾਰਿਆ

ਭਲਕੇ ਕਪੂਰੀ ‘ਚ ਕਰਨਗੇ ਲਲਕਾਰ ਰੈਲੀ
ਲੁਧਿਆਣਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਵਾਲੀ ਲੋਕ ਇਨਸਾਫ ਪਾਰਟੀ ਦੇ ਮੁਖੀ ਬੈਂਸ ਭਰਾਵਾਂ ਨੇ ਵੀ ਕਪੂਰੀ ਵਿੱਚ ਆਪਣਾ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਭਲਕੇ 23 ਫਰਵਰੀ ਨੂੰ ਇਨੈਲੋ ਦੀ ਦਿੱਤੀ ਚੁਣੌਤੀ ਨੂੰ ਲਲਕਾਰਦਿਆਂ ਬੈਂਸ ਭਰਾਵਾਂ ਨੇ ਕਪੂਰੀ ਵਿੱਚ ਭਲਕੇ ਲਲਕਾਰ ਰੈਲੀ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਨਹਿਰ ਨਾ ਬਣਨ ਦੇਣ ਦਾ ਪੰਜਾਬੀਆਂ ਨਾਲ ਵਾਅਦਾ ਕਰਨ ਵਾਲੇ ਮੁੱਖ ਮੰਤਰੀ ਬਾਦਲ ਤੇ ਨਹਿਰ ਦਾ ਟੱਕ ਲਵਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਚੌਟਾਲਾ ਨਾਲ ਮਿਲੀਭੁਗਤ ਦੱਸਦਿਆਂ ਵੱਡਾ ਸਿਆਸੀ ਹਮਲਾ ਬੋਲਿਆ ਹੈ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ। ਇਸ ਲਈ ਭਲਕੇ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਵੱਲੋਂ ਕਪੂਰੀ ਵਾਇਆ ਦੇਵੀਗੜ੍ਹ ਤੋਂ ਮਾਰਚ ਕੱਢਦਿਆਂ ਕਪੂਰੀ ਵਿੱਚ ਲਲਕਾਰ ਰੈਲੀ ਦਾ ਐਲਾਨ ਕੀਤਾ ਗਿਆ ਹੈ।

RELATED ARTICLES
POPULAR POSTS