ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਇਕ ਸਾਲ ਤੱਕ ਦੇ ਸਮੇਂ ਲਈ “ਗੁਟਖਾ”, “ਪਾਨ ਮਸਾਲਾ”, ਪ੍ਰੋਸੈਸਡ/ਖੁਸ਼ਬੂਦਾਰ ਚੱਬਣ ਵਾਲੇ ਤੰਬਾਕੂ ਜਾਂ ਹੋਰ ਅਜਿਹੇ ਖੁਰਾਕ ਪਦਾਰਥਾਂ ਦੇ ਨਿਰਮਾਣ, ਸਟੋਰੇਜ, ਵਿਕਰੀ ਜਾਂ ਵੰਡ ਦੀ ਮਨਾਹੀ ਕਰ ਦਿੱਤੀ ਹੈ। ਜਿਨ੍ਹਾਂ ਵਿੱਚ ਤੰਬਾਕੂ ਜਾਂ ਨਿਕੋਟੀਨ ਦਾ ਇਸਤਮਾਲ ਹੁੰਦਾ ਹੋਵੇ ਫਿਰ ਭਾਵੇਂ ਉਹ ਖੁੱਲ੍ਹੇ ਜਾਂ ਬੰਦ ਤੌਰ ‘ਤੇ ਜਾਂ ਇਕ ਰੂਪ ਵਿਚ ਜਾਂ ਵੱਖਰੇ ਤੌਰ ਉੱਤੇ ਵੇਚੇ ਜਾਂਦੇ ਹੋਣ।
ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲਾ ਮਾਣਯੋਗ ਸੁਪਰੀਮ ਕੋਰਟ ਦੇ ਉੇਹਨਾਂ ਹੁਕਮਾਂ ਦੇ ਸਨਮੁੱਖ ਕੀਤਾ ਗਿਆ ਹੈ। ਅਦਾਲਤ ਨੇ ਇਹ ਪਾਇਆ ਸੀ ਕਿ ਗੁਟਖੇ ਦੀ ਵਿਕਰੀ ਉਤੇ ਪਾਬੰਦੀ ਨਿਯਮਾਂ ਨਾਲ ਛੇੜਛਾੜ ਕਰਦੇ ਹੋਏ ਗੁਟਖਾ ਉਤਪਾਦਕ ਪਾਨ ਮਸਾਲਾ ਨੂੰ ਖੁਸ਼ਬੂਦਾਰ ਚੱਬਣ ਵਾਲੇ ਤੰਬਾਕੂ ਦੇ ਨਾਲ ਵੱਖਰੇ ਪੈਕਟਾਂ ਵਿੱਚ ਵੇਚ ਰਹੇ ਹਨ।
Check Also
ਪ੍ਰਤਾਪ ਸਿੰਘ ਬਾਜਵਾ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ
ਹਾਈ ਕੋਰਟ ਨੇ 22 ਅਪ੍ਰੈਲ ਤੱਕ ਗਿ੍ਰਫਤਾਰੀ ’ਤੇ ਲਗਾਈ ਰੋਕ ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸੀ ਵਿਧਾਇਕ …