ਖਡੂਰ ਸਾਹਿਬ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਵਾਜ ਸ਼ਰੀਫ਼ ਦੇ ਚਚੇਰੇ ਭਰਾ ਮੁਹੰਮਦ ਪਰਵੇਜ਼ ਸ਼ਫੀ ਆਪਣੇ ਜੱਦੀ ਪਿੰਡ ਜਾਤੀ ਉਮਰਾ (ਤਰਨਤਾਰਨ) ਪੁੱਜੇ। ਇੱਥੇ ਉਹ ਆਪਣੇ ਪਿਤਾ ਦੇ ਪੁਰਾਣੇ ਸਾਥੀ ਬਾਪੂ ਮੱਸਾ ਸਿੰਘ ਜਿਨ੍ਹਾਂ ਦਾ ਪਿਛਲੇ ਦਿਨੀਂ ઠਦੇਹਾਂਤ ਹੋ ਗਿਆ ਸੀ, ਦੇ ਪਰਿਵਾਰ ਨਾਲ ਅਫਸੋਸ ਕਰਨ ਆਏ ਸਨ। ਇਸ ਮੌਕੇ ਉਨ੍ਹਾਂ ਆਪਣੇ ਦਾਦੇ ਮੀਆਂ ਮੁਹਮੰਦ ਸ਼ਰੀਫ ਦੀ ਮਜ਼ਾਰ ‘ਤੇ ਜਾ ਕਿ ਸਿਜਦਾ ਕੀਤਾ। ਇਸ ਤੋਂ ਬਾਅਦ ਪ੍ਰਵੇਜ਼ ਮੁਹਮੰਦ ਸ਼ਫੀ ਆਪਣੇ ਪੁਰਾਣੇ ਜੱਦੀ ਘਰ ਜਿੱਥੇ ਹੁਣ ਗੁਰਦੁਆਰਾ ਸਾਹਿਬ ਹੈ, ਨਤਮਸਤਕ ਹੋਏ ਤੇ ਬਾਅਦ ਵਿੱਚ ਉਹ ਪਿੰਡ ਦੇ ਮੋਹਤਬਰ ઠਬਲਵਿੰਦਰ ਸਿੰਘ ਸੰਧੂ ਦੇ ਘਰ ਗਏ। ਪਿੰਡ ਜਾਤੀ ਉਮਰਾ ਵਿਖੇ ਉਹ ਕੁਝ ਘੰਟੇ ਬਿਤਾਉਣ ਤੋਂ ਬਾਅਦ ਸੜਕ ਰਸਤੇ ਹੀ ਆਪਣੇ ਵਤਨ ਪਾਕਿਸਤਾਨ ਪਰਤ ਗਏ। ਜ਼ਿਕਰਯੋਗ ਹੈ ਕਿ ਬਾਪੂ ਮੱਸਾ ਸਿੰਘ ਦਾ 2 ਫਰਵਰੀ ਨੂੰ ਦੇਹਾਂਤ ਹੋ ਗਿਆ ਸੀ। ਨਵਾਜ਼ ਸ਼ਰੀਫ਼ ਪਰਿਵਾਰ ਉਸ ਦਿਨ ਤੋਂ ਹੀ ਮੱਸਾ ਸਿੰਘ ਦੇ ਪਰਿਵਾਰ ਨਾਲ ਰਾਬਤਾ ਕਾਇਮ ਕਰਦਾ ਆ ਰਿਹਾ ਸੀ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …