ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ ઠਦੇ ਦੌਰੇ ‘ਤੇ ਆਏ ਕੈਨੇਡਾ ઠਦੇ ਅਪਰਵਾਸ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਜੌਹਨ ਮੈਕੱਲਮ ઠਨੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਪਰੰਤ ਉਹ ਡਾਟਾਵਿੰਡ ਇਨੋਵੇਸ਼ਨਜ਼ ਦੀ ਅੰਮ੍ਰਿਤਸਰ ਫੈਕਟਰੀ ਦੇਖਣ ਪੁੱਜੇ ਤਾਂ ਉਨ੍ਹਾਂ ਦੀ ਹਾਜ਼ਰੀ ਵਿੱਚ ਡਾਟਾਵਿੰਡ ਨੇ ਏ.ਕੇ. ਐਜੂਕੇਸ਼ਨ ਅਤੇ ਕਾਰਲਟਨ ਯੂਨੀਵਰਸਿਟੀ ਓਟਾਵਾ ਨਾਲ ਦੋ ਸਮਝੌਤੇ ਕੀਤੇ। ਜੌਹਨ ਮੈਕੱਲਮ ઠਨੇ ਕਿਹਾ ਕਿ ਭਾਰਤ ਵਿੱਚ ਉਨ੍ਹਾਂ ਦਾ ਇਹ ਮਿਸ਼ਨ ਸਿਖਿਆ ਦੇ ਕਈ ਅਹਿਮ ਖੇਤਰਾਂ ਵਿੱਚ ਗਿਆਨ ਅਤੇ ਤਜਰਬੇ ਸਾਂਝੇ ਕਰਨਾ ਹੈ। ਕੈਨੇਡਾ ਆਧਾਰਿਤ ਕੰਪਨੀ ਡਾਟਾਵਿੰਡ ਭਾਰਤ ਵਿੱਚ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿਖਿਆ ਸਮੱਗਰੀ ਪ੍ਰਦਾਨ ਕਰਦੇ ਹੋਏ ਲਗਾਤਾਰ ਸਿਖਿਆ ਜਗਤ ਵਿੱਚ ਯੋਗਦਾਨ ਦੇ ਰਹੀ ਹੈ। ਜੌਹਨ ਮੈਕੱਲਮ ਦੇ ਸਾਹਮਣੇ ਡਾਟਾਵਿੰਡ ਦੇ ਮੁਖੀ ਅਤੇ ਸੀ.ਈ.ਓ ਸੁਨੀਤ ਸਿੰਘ ਤੁਲੀ ਅਤੇ ਏ. ਕੇ ਐਜੂਕੇਸ਼ਨ ਪ੍ਰਾਈਵੇਟ ਦੇ ਨਿਰਦੇਸ਼ਕ ਕਮਲਜੀਤ ਸਿੰਘ ਨੇ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ। ઠਏ.ਕੇ ਐਜੂਕੇਸ਼ਨ ਨੇ ਚੰਡੀਗੜ੍ਹ ਇੰਜਨੀਅਰਿੰਗ ਕਾਲਜ ਸਮੂਹ ਦੇ ਨਾਲ ਸਾਫਟਵੇਅਰ ਪ੍ਰੀਖਿਆ ਵਿਸ਼ਲੇਸ਼ਣ ਰਿਪੋਰਟ ਲਈ ਇੱਕ ਹੋਰ ਸਮਝੌਤਾ ਕੀਤਾ ਹੈ।

