ਯਾਤਰਾ ਤੋਂ ਇਕ ਮਹੀਨਾ ਪਹਿਲਾਂ ਭਰਨਾ ਪਵੇਗਾ ਫਾਰਮ
ਚੰਡੀਗੜ੍ਹ/ਬਿਊਰੋ ਨਿਊਜ਼
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਅਕਤੂਬਰ ਤੋਂ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਖੁੱਲ੍ਹ ਰਹੀ ਹੈ। ਯਾਤਰਾ ਲਈ ਪਾਸਪੋਰਟ ਦੀ ਲੋੜ ਪਏਗੀ ਪਰ ਵੀਜ਼ਾ ਨਹੀਂ ਲੱਗੇਗਾ। ਹਰ ਯਾਤਰੀ ਨੂੰ 20 ਡਾਲਰ ਫੀਸ ਦੇਣ ਅਤੇ ਲਾਂਘਾ ਕਦੋਂ ਖੋਲ੍ਹਿਆ ਜਾਵੇ, ਇਸ ਬਾਰੇ ਚਰਚਾ ਜਾਰੀ ਹੈ। ਉਧਰ, ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਭਰਿਆ ਜਾਣ ਵਾਲੇ ਫਾਰਮ ਅੱਜ ਜਾਰੀ ਕਰ ਦਿੱਤਾ ਗਿਆ। ਇਹ ਫਾਰਨ ਯਾਤਰਾ ਤੋਂ ਇੱਕ ਮਹੀਨਾ ਪਹਿਲਾਂ ਭਰਨਾ ਪਏਗਾ ਅਤੇ ਜਲਦ ਹੀ ਇਹ ਫਾਰਮ ਆਨਲਾਈਨ ਆ ਜਾਏਗਾ ਜਿਸ ਨੂੰ ਕੋਈ ਵੀ ਘਰ ਬੈਠੇ ਭਰ ਸਕਦਾ ਹੈ। ਇਸ ਵੇਲੇ ਇਹ ਫਾਰਮ ਸਿਰਫ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਦਿੱਤੇ ਗਏ ਹਨ। ਫਾਰਮ ਵਿੱਚ ਸਿਰਫ ਪਾਸਪੋਰਟ ਦੀ ਜਾਣਕਾਰੀ ਦੇਣੀ ਹੋਏਗੀ, ਵੀਜ਼ਾ ਲੈਣ ਦੀ ਲੋੜ ਨਹੀਂ। ਪੁਲਿਸ ਵੈਰੀਫਿਕੇਸ਼ਨ ਮਗਰੋਂ ਕਰਤਾਰਪੁਰ ਸਾਹਿਬ ਜਾਣ ਦਾ ਇਜਾਜ਼ਤ ਮਿਲ ਜਾਵੇਗੀ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …