ਕਿਹਾ, 60 ਵਿਧਾਨ ਸਭਾ ਹਲਕਿਆਂ ਦੀ ਕਰਾਂਗਾ ਯਾਤਰਾ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਵਿਚੋਂ ਬਰਖ਼ਾਸਤ ਕੀਤੇ ਗਏ ਜਗਮੀਤ ਬਰਾੜ ਨੇ ਆਖਿਆ ਹੈ ਕਿ ਉਹ ਸੂਬੇ ਦੇ 60 ਵਿਧਾਨ ਸਭਾ ਹਲਕਿਆਂ ਦੀ ਯਾਤਰਾ ਕਰਨਗੇ। ਜਗਮੀਤ ਬਰਾੜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਆਪਣੇ ਟਵੀਟ ਵਿੱਚ ਜਗਮੀਤ ਬਰਾੜ ਨੇ ਆਖਿਆ ਹੈ ਕਿ ਆਪਣੀ ਯਾਤਰਾ 21 ਮਈ ਤੱਕ ਪੂਰੀ ਕਰਨਗੇ ਤੇ ਇਸ ਦਿਨ ਹੀ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿੱਚ ਆਪਣੇ ਸਮਰਥਕਾਂ ਦਾ ਵੱਡਾ ਇਕੱਠ ਕਰਨਗੇ। ਟਵੀਟ ਵਿੱਚ ਜਗਮੀਤ ਬਰਾੜ ਨੇ ਆਖਿਆ ਕਿ ਚੱਪੜਚਿੜੀ ਦੇ ਮੈਦਾਨ ਵਿੱਚ ਆਪਣੀ ਜ਼ਿੰਦਗੀ ਦੀ ਹੁਣ ਤੱਕ ਦਾ ਸਭ ਤੋਂ ਅਹਿਮ ਭਾਸ਼ਣ ਦੇਣਗੇ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …