ਪਿੰਡ ਵਾਸੀਆਂ ਦਾ ਕਹਿਣਾ, ਰਾਜ ਸਭਾ ਦੀ ਮੈਂਬਰੀ ਲਈ ਗਰੇਵਾਲ ਪੰਜਾਬ ਦੇ ਕਿਸਾਨਾਂ ਨਾਲ ਕਰ ਰਹੇ ਹਨ ਧੋਖਾ
ਬਰਨਾਲਾ, ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਦੇ ਚੱਲਦਿਆਂ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਦਾ ਉਨ੍ਹਾਂ ਦੇ ਹੀ ਜੱਦੀ ਪਿੰਡ ਧਨੌਲਾ ਵਾਸੀਆਂ ਨੇ ਬਾਈਕਾਟ ਦਾ ਐਲਾਨ ਕੀਤਾ ਹੈ। ਹਰਜੀਤ ਗਰੇਵਾਲ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਨਾਲ ਸਬੰਧਤ ਹਨ। ਜਿੱਥੋਂ ਦੀਆਂ ਕਿਸਾਨ, ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਵਲੋਂ ਹਰਜੀਤ ਗਰੇਵਾਲ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਹਰਜੀਤ ਗਰੇਵਾਲ ਦੀ ਧਨੌਲਾ ਵਿੱਚ 5 ਏਕੜ ਦੇ ਕਰੀਬ ਜ਼ਮੀਨ ਹੈ। ਜਿਸ ਨੂੰ ਭਾਜਪਾ ਆਗੂ ਠੇਕੇ ‘ਤੇ ਦਿੰਦਾ ਰਿਹਾ ਹੈ, ਪਰ ਹੁਣ ਪਿੰਡ ਦੇ ਲੋਕਾਂ ਨੇ ਗਰੇਵਾਲ ਦੀ ਜ਼ਮੀਨ ਠੇਕੇ ‘ਤੇ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਜੇਕਰ ਕੋਈ ਵੀ ਪਿੰਡ ਦਾ ਕਿਸਾਨ ਭਾਜਪਾ ਆਗੂ ਦੀ ਜ਼ਮੀਨ ਠੇਕੇ ‘ਤੇ ਲਵੇਗਾ ਤਾਂ ਉਸਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਆਰੋਪ ਲਗਾਇਆ ਕਿ ਹਰਜੀਤ ਗਰੇਵਾਲ ਇੱਕ ਰਾਜ ਸਭਾ ਮੈਂਬਰੀ ਲੈਣ ਲਈ ਖੇਤੀ ਕਾਨੂੰਨਾਂ ਦਾ ਸਮਰਥਨ ਕਰਕੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਮਾ ਰਿਹਾ ਹੈ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …