-3.5 C
Toronto
Thursday, January 22, 2026
spot_img
Homeਪੰਜਾਬਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਦਾ ਦੇਹਾਂਤ

ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਦਾ ਦੇਹਾਂਤ

ਪਿੰਡ ਲੌਂਗੋਵਾਲ ਦੇ ਰਾਮਬਾਗ ‘ਚ ਗੁਰਮਰਿਆਦਾ ਅਨੁਸਾਰ ਕੀਤਾ ਗਿਆ ਸਸਕਾਰ
ਲੌਂਗੋਵਾਲ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਬੀਬੀ ਅਮਰਪਾਲ ਕੌਰ ਦਾ ਲੰਘੇ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ, ਉਹ 60 ਵਰ੍ਹਿਆਂ ਦੇ ਸਨ। ਜਾਣਕਾਰੀ ਅਨੁਸਾਰ ਬੀਬੀ ਅਮਰਪਾਲ ਕੌਰ ਚੱਕਰ ਆਉਣ ਕਾਰਨ ਡਿੱਗ ਗਏ ਸਨ ਅਤੇ ਉਨ੍ਹਾਂ ਨੂੰ ਲੌਂਗੋਵਾਲ ਸਥਿਤ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬੀਬੀ ਅਮਰਪਾਲ ਕੌਰ ਦਾ ਸਸਕਾਰ ਪਿੰਡ ਲੌਂਗੋਵਾਲ ਦੇ ਰਾਮਬਾਗ ਵਿੱਚ ਪੰਥਕ ਗੁਰਮਰਿਆਦਾ ਅਤੇ ਕਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਅਨੁਸਾਰ ਹੋਇਆ। ਬੀਬੀ ਅਮਰਪਾਲ ਕੌਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਦਿਖਾਈ। ਅੰਤਿਮ ਸੰਸਕਾਰ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਉਨ੍ਹਾਂ ਦੀ ਪੁੱਤਰੀ ਗੁਰਮਨ ਕੌਰ ਅਤੇ ਚੋਣਵੇਂ ਨਜ਼ਦੀਕੀ ਰਿਸ਼ਤੇਦਾਰ ਵੀ ਮੌਜੂਦ ਸੀ।

RELATED ARTICLES
POPULAR POSTS