ਕਿਹਾ -ਨਸ਼ੇ ਤੋਂ ਲੈ ਕੇ ਹਰ ਸਹੂਲਤ ਲਈ ਰੇਟ ਹਨ ਫਿਕਸ
ਫਰੀਦਕੋਟ/ਬਿਊਰੋ ਨਿਊਜ਼
ਫਰੀਦਕੋਟ ਦੀ ਮਾਡਰਨ ਜੇਲ੍ਹ ਵਿਚ ਨਸ਼ਾ ਤਸਕਰੀ ਦੇ ਮਾਮਲੇ ਵਿਚ ਬੰਦ ਇਕ ਕੈਦੀ ਵਿਸ਼ਾਲ ਕੁਮਾਰ ਦਾ ਜੇਲ੍ਹ ਵਿਚੋਂ ਵੀਡੀਓ ਵਾਇਰਲ ਹੋਇਆ ਹੈ। ਕੈਦੀ ਨੇ ਜੇਲ੍ਹ ਵਿਚ ਵੀਡੀਓ ਬਣਾ ਕੇ ਜੇਲ੍ਹ ਅਧਿਕਾਰੀਆਂ ‘ਤੇ ਮਾਰਕੁੱਟ ਕਰਕੇ ਫਿਰੌਤੀ ਮੰਗਣ ਅਤੇ ਉਸਦੀ ਪਤਨੀ ਕੋਲੋਂ ਹਜ਼ਾਰਾਂ ਰੁਪਏ ਵਸੂਲਣ ਦੇ ਇਲਜ਼ਾਮ ਲਗਾਏ ਹਨ। ਵੀਡੀਓ ਵਿਚ ਕੈਦੀ ਨੇ ਬੈਰਕ ਤਿੰਨ ਸਧਾਰਨ ਫੋਨ, ਸਮਾਰਟ ਫੋਨ, ਬਲੂਟੁਥ ਹੈਡਫੋਨ ਅਤੇ ਚਾਰਜਰ ਦਿਖਾ ਕੇ ਜੇਲ੍ਹ ਅਫਸਰਾਂ ਦੀ ਮਿਲੀਭੁਗਤ ਨਾਲ ਚੱਲ ਰਹੇ ਗੋਰਖਧੰਦੇ ਦਾ ਪਰਦਾਫਾਸ਼ ਕੀਤਾ। ਉਸ ਨੇ ਆਰੋਪ ਲਗਾਇਆ ਕਿ ਇਨ੍ਹਾਂ ਸਹੂਲਤਾਂ ਲਈ ਰੇਟ ਫਿਕਸ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਫਰੀਦਕੋਟ ਜੇਲ੍ਹ ਦੇ ਅਧਿਕਾਰੀਆਂ ਨੇ ਕੈਦੀ ਵਿਸ਼ਾਲ ਕੁਮਾਰ ਨੂੰ ਕਪੂਰਥਲਾ ਜੇਲ੍ਹ ਵਿਚ ਸਿਫਟ ਕਰ ਦਿੱਤਾ ਹੈ। ਕੈਦੀ ਨੇ ਵੀਡੀਓ ‘ਚ ਕਿਹਾ ਕਿ ਜੇਲ੍ਹ ਅਧਿਕਾਰੀ 20 ਹਜ਼ਾਰ ਰੁਪਏ ‘ਚ ਛੋਟੇ ਸਮਾਰਟਫੋਨ ਅਤੇ 5 ਹਜ਼ਾਰ ਰੁਪਏ ‘ਚ ਛੋਟੇ ਫੋਨ ਮੁਹੱਈਆ ਕਰਵਾਉਂਦੇ ਹਨ। ਉਸ ਨੇ ਦੱਸਿਆ ਕਿ 3 ਸੌ ਰੁਪਏ ਦਾ ਚਾਰਜਰ ਜੇਲ੍ਹ ‘ਚ 3 ਹਜ਼ਾਰ ਰੁਪਏ ‘ਚ ਦਿੱਤਾ ਜਾਂਦਾ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …