2.6 C
Toronto
Friday, November 7, 2025
spot_img
Homeਪੰਜਾਬਜਸਬੀਰ ਸਿੰਘ ਗੜੀ ਨੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨਾਂ 'ਤੇ ਚੁੱਕੇ...

ਜਸਬੀਰ ਸਿੰਘ ਗੜੀ ਨੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨਾਂ ‘ਤੇ ਚੁੱਕੇ ਸਵਾਲ

ਕਿਹਾ : ਦਲਿਤ ਭਾਈਚਾਰੇ ਨੂੰ ਗੁਮਰਾਹ ਕਰ ਰਹੇ ਹਨ ਚੰਨੀ
ਫਗਵਾੜਾ/ਬਿਊਰੋ ਨਿਊਜ਼ : ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਫਗਵਾੜਾ ਵਿਖੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਿੱਤ ਗ਼ਰੀਬ ਤੇ ਆਮ ਆਦਮੀ ਹੋਣ ਦਾ ਨਾਟਕ ਕਰ ਕੇ ਦਲਿਤ ਭਾਈਚਾਰੇ ਨੂੰ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਕਰੋੜਾਂ ਦੀ ਜਾਇਦਾਦ ਦਾ ਮਾਲਕ ਗ਼ਰੀਬ ਅਤੇ ਆਮ ਆਦਮੀ ਕਿਵੇਂ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਮਝੌਤੇ ਤੋਂ ਬੁਖਲਾਹਟ ‘ਚ ਆ ਕੇ ਕਾਂਗਰਸ ਹਾਈ ਕਮਾਨ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਅਤੇ ਦਲਿਤ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿਸੇ ਵੀ ਕੀਮਤ ‘ਤੇ ਕਾਮਯਾਬ ਨਹੀਂ ਹੋਵੇਗੀ। ਇਹ ਭਾਈਚਾਰਾ ਬਹੁਤ ਸੂਝਵਾਨ ਹੈ। ਲੋਕ ਕਾਂਗਰਸ ਦੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਚੰਨੀ ਰੋਜ਼ ਖੁਦ ਨੂੰ ਆਮ ਆਦਮੀ ਦੱਸਦੇ ਹਨ ਪਰ ਉਹ ਜਵਾਬ ਦੇਣ ਕਿ ਇੰਨੇ ਸਾਲ ਸੱਤਾ ਭੋਗਣ ਵੇਲੇ ਅਤੇ ਮੰਤਰੀ ਰਹਿਣ ਵੇਲੇ ਉਨ੍ਹਾਂ ਨੂੰ ਇਸ ਦਲਿਤ ਭਾਈਚਾਰੇ ਦੀ ਯਾਦ ਕਿਉਂ ਨਹੀਂ ਆਈ। ਉਨ੍ਹਾਂ ਕਿਹਾ ਕਿ ਚੰਨੀ ਵੱਲੋਂ ਇਹ ਸਭ ਕੁਝ ਸਿਰਫ਼ ਦਲਿਤ ਵੋਟ ਬੈਂਕ ਨੂੰ ਹਾਸਲ ਕਰਨ ਲਈ ਕੀਤਾ ਜਾ ਰਿਹਾ ਹੈ। ਚੰਨੀ ਨੇ ਆਪਣੇ 111 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ 36,000 ਮੁਲਾਜ਼ਮਾਂ ਨੂੰ ਪੱਕਾ ਕਰਨ, ਗਰੀਬ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ, ਕਈ ਯੂਨੀਵਰਸਿਟੀਆਂ ਵਿੱਚ ਚੇਅਰ ਸਥਾਪਤ ਕਰਨ, ਡਾ. ਅੰਬੇਡਕਰ ਦੇ ਨਾਂ ‘ਤੇ ਅਜਾਇਬ ਘਰ ਸਥਾਪਤ ਕਰਨ, ਆਦਮਪੁਰ ਹਵਾਈ ਅੱਡਾ ਤੇ ਚਾਰ ਮਾਰਗੀ ਸੜਕ ਗੁਰੂ ਰਵਿਦਾਸ ਜੀ ਦੇ ਨਾਂ ‘ਤੇ ਕਰਨ ਸਮੇਤ ਧਾਰਮਿਕ ਸਥਾਨਾਂ ਲਈ ਕਰੋੜਾਂ ਰੁਪਏ ਦੇ ਐਲਾਨ ਕੀਤੇ ਪਰ ਇਨ੍ਹਾਂ ‘ਚੋਂ ਲਾਗੂ ਕੋਈ ਵੀ ਨਹੀਂ ਹੋਇਆ।

 

RELATED ARTICLES
POPULAR POSTS