Breaking News
Home / ਪੰਜਾਬ / ਸੁਖਦੇਵ ਸਿੰਘ ਢੀਂਡਸਾ ਦੀ ਮੋਦੀ ਸਰਕਾਰ ‘ਚ ਵਜ਼ੀਰ ਬਣਨ ਦੀ ਛਿੜੀ ਚਰਚਾ

ਸੁਖਦੇਵ ਸਿੰਘ ਢੀਂਡਸਾ ਦੀ ਮੋਦੀ ਸਰਕਾਰ ‘ਚ ਵਜ਼ੀਰ ਬਣਨ ਦੀ ਛਿੜੀ ਚਰਚਾ

ਸ਼੍ਰੋਮਣੀ ਅਕਾਲੀ ਦਲ ‘ਚੋਂ ਲਾਂਭੇ ਹੋ ਚੁੱਕੇ ਹਨ ਢੀਂਡਸਾ
ਲੁਧਿਆਣਾ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਚੁੱਕੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਮੋਦੀ ਸਰਕਾਰ ਵਿਚ ਵਜ਼ੀਰ ਬਣਾਇਆ ਜਾ ਸਕਦਾ ਹੈ ਅਤੇ ਇਸ ਦੀ ਚਰਚਾ ਸਿਆਸੀ ਹਲਕਿਆਂ ਵਿਚ ਜ਼ੋਰਾਂ ‘ਤੇ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਹੁਣ ਢੀਂਡਸਾ ਨੂੰ ਪੰਜਾਬ ਦੇ ਇਮਾਨਦਾਰ ਅਤੇ ਵਿਸ਼ਵਾਸ਼ ਵਾਲੇ ਆਗੂ ਵਜੋਂ ਦੇਖ ਰਹੀ ਹੈ। ਜੇਕਰ ਭਾਜਪਾ ਨੇ ਢੀਂਡਸਾ ਨੂੰ ਵਜ਼ੀਰ ਬਣਾ ਦਿੱਤਾ ਤਾਂ 2022 ਵਿਚ ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਵਿਚ ਤਰੇੜ ਪੈ ਸਕਦੀ ਹੈ ਅਤੇ ਭਾਜਪਾ ਢੀਂਡਸਾ ਨੂੰ ਮੂਹਰੇ ਕਰਕੇ ਸਿਆਸੀ ਪੱਤਾ ਖੇਡ ਸਕਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਢੀਂਡਸਾ ਨੇ ਪੰਜਾਬ ਦੇ ਬਾਦਲ ਵਿਰੋਧੀ ਦਲਾਂ ਅਤੇ ਟਕਸਾਲੀ ਆਗੂਆਂ ਨਾਲ ਵੀ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਧਿਆਨ ਰਹੇ ਕਿ ਸੁਖਦੇਵ ਸਿੰਘ ਢੀਂਡਸਾ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਜਿੱਤ ਕੇ ਵਿਧਾਇਕ ਬਣਿਆ ਹੈ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵਿਚ ਵਿੱਤ ਮੰਤਰੀ ਵੀ ਸੀ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …