0.7 C
Toronto
Thursday, December 25, 2025
spot_img
Homeਭਾਰਤਪਿ੍ਰਅੰਕਾ ਰਾਏਬਰੇਲੀ ਜਾਂ ਅਮੇਠੀ ਤੋਂ ਲੜ ਸਕਦੀ ਹੈ ਵਿਧਾਨ ਸਭਾ ਚੋਣ

ਪਿ੍ਰਅੰਕਾ ਰਾਏਬਰੇਲੀ ਜਾਂ ਅਮੇਠੀ ਤੋਂ ਲੜ ਸਕਦੀ ਹੈ ਵਿਧਾਨ ਸਭਾ ਚੋਣ

ਗਾਂਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਪਹਿਲਾਂ ਨਹੀਂ ਲੜੀ ਵਿਧਾਨ ਸਭਾ ਚੋਣ
ਨਵੀਂ ਦਿੱਲੀ/ਬਿਊਰੋ ਨਿਊਜ਼
ਅਗਲੇ ਸਾਲ 2022 ਵਿਚ ਹੋਣ ਵਾਲੀਆਂ ਯੂਪੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਰਾਏਬਰੇਲੀ ਜਾਂ ਅਮੇਠੀ ਦੀ ਕਿਸੇ ਹਲਕੇ ਤੋਂ ਚੋਣ ਮੈਦਾਨ ਵਿਚ ਉਤਰ ਸਕਦੀ ਹੈ। ਧਿਆਨ ਰਹੇ ਕਿ ਪਹਿਲਾਂ ਗਾਂਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਵਿਧਾਨ ਸਭਾ ਚੋਣ ਨਹੀਂ ਲੜੀ। ਇਸ ਤੋਂ ਪਹਿਲਾਂ ਗਾਂਧੀ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਸਿਰਫ ਲੋਕ ਸਭਾ ਚੋਣ ਹੀ ਲੜੀ ਹੈ। ਜਾਣਕਾਰੀ ਮਿਲੀ ਹੈ ਕਿ ਪਿ੍ਰਅੰਕਾ ਦੀ ਪਹਿਲੀ ਪਸੰਦ ਅਮੇਠੀ ਹੈ, ਕਿਉਂਕਿ ਉਹ ਇਥੋਂ ਰਾਹੁਲ ਦੀ ਹਾਰ ਬਦਲਾ ਲੈਣ ਲਈ ਅਮੇਠੀ ਵਿਚ ਲੋਕ ਸਭਾ ਚੋਣਾਂ ਲਈ ਜ਼ਮੀਨ ਤਿਆਰ ਕਰੇਗੀ, ਤਾਂ ਜੋ ਸਿਮਰਤੀ ਈਰਾਨੀ ਨੂੰ 2024 ਵਿਚ ਲੋਕ ਸਭਾ ਚੋਣਾਂ ਦੌਰਾਨ ਟੱਕਰ ਦਿੱਤੀ ਜਾ ਸਕੇ। ਧਿਆਨ ਰਹੇ ਕਿ ਪਿਛਲੇ ਦਿਨੀਂ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੀ ਪਿ੍ਰਅੰਕਾ ਨੂੰ ਸੁਝਾਅ ਦਿੱਤਾ ਸੀ ਕਿ ਉਸ ਨੂੰ ਵਿਧਾਨ ਸਭਾ ਚੋਣਾਂ ਵਿਚ ਖੁਦ ਉਤਰਨਾ ਚਾਹੀਦਾ ਹੈ। ਉਧਰ ਦੂੁਜੇ ਪਾਸੇ ਪਿ੍ਰਅੰਕਾ ਨੇ ਇਸ ਸਬੰਧੀ ਖੁਦ ਕੋਈ ਜਾਣਕਾਰੀ ਨਹੀਂ ਦਿੱਤੀ।
ਬਿਊਰੋ ਰਿਪੋਰਟ ਪਰਵਾਸੀ ਟੀਵੀ

RELATED ARTICLES
POPULAR POSTS