ਐਨਸੀਬੀ ਦੀ ਰਿਪੋਰਟ ’ਚ ਹੋਇਆ ਖੁਲਾਸਾ, ਦੋਸ਼ੀ ਪਾਏ ਜਾਣ ’ਤੇ ਹੋਵੇਗੀ 10 ਸਾਲ ਦੀ ਸਜ਼ਾ
ਮੰੁਬਈ/ਬਿਊਰੋ ਨਿਊਜ਼ : ਸੁਸ਼ਾਂਤ ਸਿੰਘ ਰਾਜਪੂਤ ਡੈਥ ਕੇਸ ’ਚ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਦਾਲਤ ਵਿਚ ਚਾਰਜਸ਼ੀਟ ਦਾਖਲ ਕੀਤੀ। ਐਨਸੀਬੀ ਵੱਲੋਂ ਦਾਖਲ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਿਆ ਚੱਕਰਵਰਤੀ ਨੇ ਹੀ ਸੁਸ਼ਾਂਤ ਰਾਜਪੂਤ ਨੂੰ ਡਰੱਗ ਦਿੱਤਾ ਸੀ। ਚਾਰਜਸ਼ੀਟ ਵਿਚ ਰਿਆ ਦੇ ਭਰਾ ਸ਼ੋਵਿਕ ਸਮੇਤ 35 ਵਿਅਕਤੀਆਂ ਨੂੰ ਆਰੋਪੀ ਬਣਾਇਆ ਗਿਆ ਹੈ। ਇਸ ਕੇਸ ਦੀ ਸਪੈਸ਼ਲ ਕੋਰਟ ਵਿਚ ਆਉਂਦੀ 27 ਜੁਲਾਈ ਨੂੰ ਸੁਣਵਾਈ ਹੋਵੇਗੀ। ਜੇਕਰ ਰਿਆ ਚੱਕਰਵਰਤੀ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਧਿਆਨ ਰਹੇ ਕਿ 14 ਜੂਨ 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮਿ੍ਰਤਕ ਦੇਹ ਉਨ੍ਹਾਂ ਦੇ ਮੁੰਬਈ ਸਥਿਤ ਘਰ ਵਿਚ ਮਿਲੀ ਸੀ। ਜਿਸ ਤੋਂ ਬਾਅਦ ਸੁਸ਼ਾਂਤ ਰਾਜਪੂਤ ਦੇ ਪਰਿਵਾਰ ਨੇ ਰਿਆ ਚੱਕਰਵਰਤੀ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਕਈ ਗੰਭੀਰ ਆਰੋਪ ਲਗਾਏ ਸਨ। ਇਸੇ ਦੌਰਾਨ ਇਸ ਮਾਮਲੇ ਨੂੰ ਲੈ ਕੇ ਰਿਆ ਅਤੇ ਉਨ੍ਹਾਂ ਦੇ ਭਰਾ ਸਮੇਤ ਕਈ ਵਿਅਕਤੀਆਂ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ ਸੀ। ਇਸ ਮਾਮਲੇ ਦਾ ਡਰੱਗ ਨਾਲ ਕੁਨੈਕਸ਼ਨ ਜੁੜਨ ਤੋਂ ਬਾਅਦ ਐਨਸੀਬੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਐਨ ਸੀ ਬੀ ਨੇ ਰਿਆ ਤੋਂ ਡਰੱਗ ਮਾਮਲੇ ਵਿਚ ਪੁੱਛਗਿੱਛ ਵੀ ਕੀਤੀ ਸੀ।