ਨਵੀਂ ਦਿੱਲੀ/ਬਿਊਰੋ ਨਿਊਜ਼ : ਸਰਕਾਰ ਨੇ ਜਨਗਣਨਾ ਤੇ ਕੌਮੀ ਅਬਾਦੀ ਰਜਿਸਟਰ (ਐੱਨਪੀਆਰ) ਨਾਲ ਸਬੰਧਤ ਕੁਝ ਵਿਸ਼ੇਸ਼ ਅੰਕੜਿਆਂ ਨੂੰ ਅਤਿ ਮਹੱਤਵਪੂਰਨ ਸੂਚਨਾਵਾਂ ਦੇ ਵਰਗ (ਸੀਆਈਈ) ਵਿਚ ਰੱਖਿਆ ਹੈ। ਹਾਲ ਹੀ ਵਿਚ ਜਾਰੀ ਨੋਟੀਫਿਕੇਸ਼ਨ ਮੁਤਾਬਕ ਗ੍ਰਹਿ ਮੰਤਰਾਲੇ ਨੇ ਇਹ ਫ਼ੈਸਲਾ ਸੂਚਨਾ ਤਕਨੀਕ ਐਕਟ, 2000 ਤਹਿਤ ਲਿਆ ਹੈ।
ਕਾਨੂੰਨ ਤਹਿਤ ਇਹ ਡੇਟਾਬੇਸ ਹੁਣ ‘ਪ੍ਰੋਟੈਕਟਡ ਸਿਸਟਮਸ’ ਹੋਣਗੇ। ਜਨਗਣਨਾ 2021 ਕੋਵਿਡ ਕਾਰਨ ਨਹੀਂ ਹੋ ਸਕੀ ਸੀ ਤੇ ਭਵਿੱਖ ਵਿਚ ਸ਼ੁਰੂ ਕੀਤੀ ਜਾ ਸਕਦੀ ਹੈ।