17.8 C
Toronto
Saturday, September 26, 2026
spot_img
Homeਦੁਨੀਆਅਮਰੀਕਾ ਵਿਚ ਜਹਾਜ਼ ਹਾਦਸੇ 'ਚ ਇਕ ਸੰਗੀਤ ਗਰੁੱਪ ਦੇ 3 ਮੈਂਬਰਾਂ ਸਮੇਤ...

ਅਮਰੀਕਾ ਵਿਚ ਜਹਾਜ਼ ਹਾਦਸੇ ‘ਚ ਇਕ ਸੰਗੀਤ ਗਰੁੱਪ ਦੇ 3 ਮੈਂਬਰਾਂ ਸਮੇਤ 7 ਮੌਤਾਂ

ਅਮਰੀਕਾ ਵਿਚ ਜਹਾਜ਼ ਹਾਦਸੇ ‘ਚ ਇਕ ਸੰਗੀਤ ਗਰੁੱਪ ਦੇ 3 ਮੈਂਬਰਾਂ ਸਮੇਤ 7 ਮੌਤਾਂਜਹਾਜ਼ ਦੇ ਪਾਇਲਟ ਤੇ ਉਸ ਦੀ ਪਤਨੀ ਦੀ ਵੀ ਹੋਈ ਮੌਤ
ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਵਿਚ ਗਿਲੇਟ, ਵਾਇਓਮਿੰਗ, ਨੇੜੇ ਤਬਾਹ ਹੋਏ ਇਕ ਜਹਾਜ਼ ਵਿਚ ਸਵਾਰ ਐਟਲਾਂਟਾ ਗੋਸਪਲ ਗਰੁੱਪ ”ਦ ਨੈਲਨਜ” ਦੇ 3 ਮੈਂਬਰਾਂ ਸਮੇਤ 7 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਮਿਊਜ਼ਕ ਮੈਨੇਜਮੈਂਟ ਗਰੁੱਪ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਬਹੁਤ ਹੀ ਪਿਆਰਾ ਗੋਸਪਲ ਸੰਗੀਤ ਪਰਿਵਾਰ ਅਲਾਸਕਾ ਵਿਚ ਆਪਣੇ ਘਰ ਪਰਤ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਜੈਸਨ, ਕੈਲੀ ਨੈਲਣ ਕਲਾਰਕ, ਅੰਬਰ, ਨਾਥਨ ਕਿਸਟਲਰ ਤੇ ਉਨ੍ਹਾਂ ਦੇ ਸਹਾਇਕ ਮੈਲੋਡੀ ਹੋਜ਼ਜ ਵਜੋਂ ਹੋਈ ਹੈ।
ਬਿਆਨ ਵਿਚ ਹੋਰ ਕਿਹਾ ਗਿਆ ਹੈ ਕਿ ਹਾਦਸੇ ਵਿਚ ਜਾਨ ਗਵਾਉਣ ਵਾਲਿਆਂ ਵਿਚ ਪਾਇਲਟ ਲੈਰੀ ਹੇਨੀ ਤੇ ਉਸ ਦੀ ਪਤਨੀ ਮੇਲੀਸਾ ਵੀ ਸ਼ਾਮਿਲ ਹੈ। ਮੈਨੇਜਮੈਂਟ ਗਰੁੱਪ ਨੇ ਕਿਹਾ ਹੈ ਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰ ਰਿਹਾ ਹੈ ਤੇ ਹਾਦਸੇ ਦੇ ਪੂਰੇ ਵੇਰਵੇ ਬਾਰੇ ਅਜੇ ਪਤਾ ਨਹੀਂ ਲੱਗਾ ਹੈ।

 

RELATED ARTICLES
POPULAR POSTS