ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੈਟਿਕ ਪਾਰਟੀ ਦੀ ਆਪਣੀ ਵਿਰੋਧੀ ਕਮਲਾ ਹੈਰਿਸ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੌਜੂਦਾ ਉਪ ਰਾਸ਼ਟਰਪਤੀ ਅਮਰੀਕਾ ਵਿੱਚ ਅਪਰਾਧ, ਅਰਾਜਕਤਾ, ਤਬਾਹੀ ਅਤੇ ਮੌਤ ਲੈ ਕੇ ਆਵੇਗੀ। ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ ਸਿਰਫ 100 ਤੋਂ ਵੀ ਘੱਟ ਦਿਨ ਬਚੇ ਹਨ। ਇਸ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਨੇ ਇੱਕ ਰੈਲੀ ਦੌਰਾਨ ਹੈਰਿਸ ਨੂੰ ਮਿਨੀਸੋਟਾ ਵਿੱਚ ਬਾਇਡਨ ਤੋਂ ਵੀ ਖ਼ਰਾਬ ਕਰਾਰ ਦਿੱਤਾ। ਟਰੰਪ (78) ਨੇ ਕਿਹਾ, ”ਅਤਿ-ਉਦਾਰਵਾਦੀ ਕਮਲਾ ਹੈਰਿਸ ਸਾਡੇ ਦੇਸ਼ ਵਿੱਚ ਅਪਰਾਧ, ਅਰਾਜਕਤਾ, ਤਬਾਹੀ ਅਤੇ ਮੌਤ ਲੈ ਕੇ ਆਵੇਗੀ। ਮੈਂ ਅਮਰੀਕਾ ਵਿੱਚ ਕਾਨੂੰਨ ਵਿਵਸਥਾ ਅਤੇ ਨਿਆਂ ਲੈ ਕੇ ਆਵਾਂਗਾ।”