ਲੰਡਨ/ਬਿਊਰੋ ਨਿਊਜ਼ ਕੋਵਿਡ 19 ਦੇ ਸਬੰਧ ਵਿਚ ਬਰਤਾਨਵੀ ਸਰਕਾਰ ਨੂੰ ਤਾਲਾਬੰਦੀ ਕਰਨ ਦੀ ਸਲਾਹ ਦੇਣ ਵਾਲੇ ਵਿਗਿਆਨੀ ਨੀਲ ਫਰਗੂਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਲਾਹਕਾਰ ਕਮੇਟੀ ਵਿਚ ਸ਼ਾਮਿਲ ਨੀਲ ਨੇ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਚੱਕਰ ‘ਚ ਨਿਯਮਾਂ ਦੀ ਉਲੰਘਣਾ ਕਰਦਿਆਂ ਉਸ ਨੂੰ ਆਪਣੇ ਘਰ ਆਉਣ ਦੀ ਇਜਾਜ਼ਤ ਦਿੱਤੀ। ਇੰਪੀਰੀਅਲ ਕਾਲਜ ਵਿਚ ਮਹਾਂਮਾਰੀ ਫੈਲਾਉਣ ਵਾਲੇ ਰੋਗਾਂ ਦੇ ਮਾਹਿਰ ਵਜੋਂ ਕੰਮ ਕਰਨ ਵਾਲੇ ਪ੍ਰੋ: ਨੀਲ ਨੇ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਜੇ ਤਾਲਾਬੰਦੀ ਨਾ ਕੀਤੀ ਗਈ ਤਾਂ ਯੂ. ਕੇ. ‘ਚ 5 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ, ਜਿਸ ਤੋਂ ਬਾਅਦ 23 ਮਾਰਚ ਨੂੰ ਦੇਸ਼ ਵਿਚ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਸੀ। 51 ਸਾਲਾ ਨੀਲ ਦੀ 38 ਸਾਲਾ ਵਿਆਹੁਤਾ ਪ੍ਰੇਮਿਕਾ ਐਨਟੋਨੀਆ ਸਟਾਟਸ ਆਪਣੇ ਪਤੀ ਅਤੇ ਦੋ ਬੱਚਿਆਂ ਸਮੇਤ ਦੱਖਣੀ ਲੰਡਨ ਵਿਚ ਰਹਿੰਦੀ ਹੈ, ਉਹ ਤਾਲਾਬੰਦੀ ਦੌਰਾਨ 30 ਮਾਰਚ ਤੇ 8 ਅਪ੍ਰੈਲ ਨੂੰ ਦੋ ਵਾਰ ਪ੍ਰੋ: ਨੀਲ ਫਰਗੂਸਨ ਨੂੰ ਮਿਲਣ ਲਈ ਆਈ ਸੀ।
Check Also
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ’ਤੇ ਹਮਲਾ – 9 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ …