3.5 C
Toronto
Monday, April 6, 2026
spot_img
Homeਦੁਨੀਆਪਾਕਿਸਤਾਨ ਦੇ ਕੋਟਾ 'ਚ ਬੰਬ ਧਮਾਕਾ

ਪਾਕਿਸਤਾਨ ਦੇ ਕੋਟਾ ‘ਚ ਬੰਬ ਧਮਾਕਾ

ਹਜ਼ਾਰਾ ਭਾਈਚਾਰੇ ਦੇ 16 ਵਿਅਕਤੀਆਂ ਦੀ ਹੋਈ ਮੌਤ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਕੋਟਾ ਵਿਚ ਅੱਜ ਹੋਏ ਇਕ ਬੰਬ ਧਮਾਕੇ ਵਿਚ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਜ਼ਖ਼ਮੀ ਵੀ ਹੋਏ ਹਨ। ਡੀ.ਆਈ.ਜੀ. ਅਬਦੁਲ ਰੱਜਾਕ ਚੀਮਾ ਨੇ ਇਸਦੀ ਪੁਸ਼ਟੀ ਕੀਤੀ। ਧਮਾਕੇ ਵਿਚ ਹਜ਼ਾਰਾ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੇ ਖਦਸ਼ਾ ਪ੍ਰਗਟਾਇਆ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਇਸਦੀ ਰਿਪੋਰਟ ਮੰਗ ਲਈ ਹੈ। ਬਲੁਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਾਲ ਨੇ ਕਿਹਾ ਕਿ ਹਮਲੇ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸ਼ਾਂਤੀ ਭੰਗ ਕਰਨ ਵਾਲਿਆਂ ਦਾ ਜਲਦੀ ਪਤਾ ਲਗਾ ਲਿਆ ਜਾਵੇਗਾ।

RELATED ARTICLES
POPULAR POSTS