ਕਿਹਾ – ਪਤਾ ਲੱਗ ਗਿਆ ਤਾਂ ਨਕਸਲੀ ਮਾਰ ਦੇਣਗੇ
ਰਾਏਪੁਰ/ਬਿਊਰੋ ਨਿਊਜ਼
ਛੱਤੀਸਗੜ੍ਹ ਦੇ ਬਸਤਰ ਲੋਕ ਸਭਾ ਹਲਕੇ ਵਿਚ ਲੰਘੇ ਕੱਲ੍ਹ ਵੋਟਾਂ ਪਈਆਂ ਅਤੇ 61 ਫੀਸਦੀ ਪੋਲਿੰਗ ਹੋਈ। ਇੱਥੇ ਨਕਸਲੀਆਂ ਨੇ ਚੋਣਾਂ ਦਾ ਬਾਈਕਾਟ ਕਰਨ ਲਈ ਕਿਹਾ ਹੋਇਆ ਸੀ ਅਤੇ ਘਰ-ਘਰ ਪਰਚੇ ਵੀ ਵੰਡੇ ਹੋਏ ਸਨ। ਇਸਦੇ ਚੱਲਦਿਆਂ ਦਹਿਸ਼ਤ ਵਾਲੇ ਮਾਹੌਲ ਵਿਚ ਲੋਕ ਵੋਟ ਪਾਉਣ ਜ਼ਰੂਰ ਗਏ, ਪਰ ਵੋਟਰਾਂ ਨੇ ਆਪਣੀਆਂ ਉਂਗਲੀਆਂ ‘ਤੇ ਨਾ ਮਿਟਣ ਵਾਲੀ ਸਿਆਹੀ ਨਹੀਂ ਲਗਵਾਈ। ਵੋਟਰਾਂ ਨੂੰ ਡਰ ਸੀ ਕਿ ਨਕਸਲੀ ਉਨ੍ਹਾਂ ਦੀਆਂ ਉਂਗਲੀਆਂ ‘ਤੇ ਸਿਆਹੀ ਦੇਖ ਕੇ ਉਨ੍ਹਾਂ ਨੂੰ ਮਾਰ ਵੀ ਸਕਦੇ ਹਨ। ਉਥੇ ਜਦੋਂ ਪੱਤਰਕਾਰਾਂ ਨੇ ਇਕ ਬਜ਼ੁਰਗ ਨੂੰ ਪੁੱਛਿਆ ਕਿ ਤੁਸੀਂ ਵੋਟ ਪਾਉਣ ਗਏ ਸੀ ਤਾਂ ਬਜ਼ੁਰਗ ਨੇ ਡਰਦਿਆਂ ਜਵਾਬ ਦਿੱਤਾ- ਕਿਸੇ ਨੂੰ ਨਾ ਦੱਸਿਓਂ ਅਤੇ ਉਸ ਨੇ ਆਪਣਾ ਅੰਗੂਠਾ ਦਿਖਾਇਆ ਤੇ ਕਿਹਾ ਕਿ ਅੰਗੂਠਾ ਲਗਾ ਕੇ ਆਈ ਹਾਂ। ਨਾ ਮਿਟਣ ਵਾਲੀ ਸਿਆਹੀ ਨਹੀਂ ਲਗਵਾਈ ਕਿਉਂਕਿ ਜਾਨ ਨੂੰ ਖ਼ਤਰਾ ਹੈ।
Check Also
ਮਨਜਿੰਦਰ ਸਿੰਘ ਸਿਰਸਾ ਵੱਲੋਂ ਭਗਵੰਤ ਮਾਨ ਨੂੰ ਸੁਚੇਤ ਰਹਿਣ ਦੀ ਸਲਾਹ
ਭਗਵੰਤ ਮਾਨ ਨੂੰ ਸੀਐਮ ਦੇ ਅਹੁਦੇ ਤੋਂ ਹਟਾਉਣ ਦੀ ਫਿਰਾਕ ’ਚ ਹੈ ਕੇਜਰੀਵਾਲ : ਭਾਜਪਾ …