ਹਰਿਆਣਾ ਪੁਲਿਸ ਨੇ ਨਜਾਇਜ਼ ਕੁੱਟ ਕੁੱਟ ਕੇ ਜੁਰਮ ਕਬੂਲ ਕਰਵਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਰਿਆਨ ਇੰਟਰਨੈਸ਼ਨਲ ਸਕੂਲ ਗੁਰੂਗਰਾਮ ਦੇ ਵਿਦਿਆਰਥੀ ਪ੍ਰਦਿਊਮਨ ਦੇ ਕਤਲ ਮਾਮਲੇ ਵਿਚ ਸਕੂਲ ਬੱਸ ਦੇ ਕੰਡਕਟਰ ਅਸ਼ੋਕ ਕੁਮਾਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਵਿਚ 76 ਦਿਨ ਕੱਟਣ ਤੋਂ ਬਾਅਦ ਘਰ ਪੁੱਜੇ ਅਸ਼ੋਕ ਨੇ ਕਈ ਖੁਲਾਸੇ ਕੀਤੇ। ਅਸ਼ੋਕ ਨੇ ਦੱਸਿਆ ਕਿ ਉਸ ਨੇ ਜੇਲ੍ਹ ਵਿਚ ਕਾਫੀ ਤਸ਼ੱਦਦ ਝੱਲਿਆ। ਜੁਰਮ ਕਬੂਲ ਕਰਨ ਲਈ ਪੁਲਿਸ ਨੇ ਉਸ ਨੂੰ ਬਹੁਤ ਟਾਰਚਰ ਕੀਤਾ। ਅਸ਼ੋਕ ਦੀ ਪਤਨੀ ਨੇ ਦੱਸਿਆ ਕਿ ਪੁਲਿਸ ਅਸ਼ੋਕ ਨੂੰ ਬਹੁਤ ਕੁੱਟਦੀ ਸੀ। ਉਲਟਾ ਟੰਗ ਕੇ ਉਸ ਨੂੰ ਕੁੱਟਿਆ ਅਤੇ ਜ਼ਬਰਦਸਤੀ ਜੁਰਮ ਕਬੂਲ ਕਰਵਾਇਆ।
ਚੇਤੇ ਰਹੇ ਕਿ ਲੰਘੀ 8 ਸਤੰਬਰ ਨੂੰ ਪ੍ਰਦਿਉਮਨ ਦੇ ਕਤਲ ਤੋਂ ਬਾਅਦ ਬਸ ਕੰਡਕਟਰ ਅਸ਼ੋਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਉਸ ਵੇਲੇ ਇਹ ਦਾਅਵਾ ਕੀਤਾ ਸੀ ਕਿ ਅਸ਼ੋਕ ਨੇ ਜੁਰਮ ਕਬੂਲ ਕਰ ਲਿਆ ਹੈ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …