Breaking News
Home / ਭਾਰਤ / ਪਿਆਕੜ ਭੱਜੇ ਠੇਕਿਆਂ ਵੱਲ ਨੂੰ

ਪਿਆਕੜ ਭੱਜੇ ਠੇਕਿਆਂ ਵੱਲ ਨੂੰ

ਠੇਕੇ ਖੁੱਲ੍ਹਦੇ ਹੀ ਠੇਕਿਆਂ ਮੂਹਰੇ ਲੱਗੀਆਂ ਕਿਲੋਮੀਟਰ ਤੱਕ ਲੰਬੀਆਂ ਲਾਈਨਾਂ

ਨਵੀਂ ਦਿੱਲੀ/ਬਿਊਰੋ ਨਿਊਜ਼
ਲੌਕਡਾਊਨ ‘ਚ ਅੱਜ ਕੁਝ ਰਾਹਤ ਮਿਲੀ ਅਤੇ ਸ਼ਰਾਬ ਦੇ ਠੇਕੇ ਵੀ ਖੁੱਲ੍ਹ ਗਏ। ਅੱਜ ਜਦੋਂ ਠੇਕੇ ਖੁੱਲ੍ਹਣ ਦੀ ਖ਼ਬਰ ਪਿਆਕੜਾਂ ਨੂੰ ਮਿਲੀ ਤਾਂ ਉਹ ਸ਼ਰਾਬ ਦੇ ਠੇਕਿਆਂ ਵੱਲ ਨੂੰ ਭੱਜ ਪਏ। ਠੇਕੇ ਖੁੱਲ੍ਹਣ ਤੋਂ ਪਹਿਲਾਂ ਹੀ ਠੇਕਿਆਂ ਮੂਹਰੇ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ। ਬੈਂਗਲੁਰੂ, ਕਰਨਾਟਕ, ਦਿੱਲੀ, ਚੰਡੀਗੜ੍ਹ ਵਿੱਚ ਵੀ ਸ਼ਰਾਬ ਦੇ ਠੇਕਿਆਂ ਦੇ ਬਾਹਰ ਡੇਢ-ਡੇਢ ਕਿਲੋਮੀਟਰ ਲੰਬੀਆਂ ਲਾਈਨ ਲੱਗੀਆਂ ਵੇਖੀਆਂ ਗਈਆਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ ਮਿਲੀਆਂ ਖ਼ਬਰਾਂ ‘ਚ ਵੀ ਇਹੀ ਜਾਣਕਾਰੀ ਮਿਲੀ ਹੈ ਕਿ ਠੇਕਿਆਂ ‘ਤੇ ਪਿਆਕੜਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰੀ ਤੇ ਦਿਹਾਤੀ ਖੇਤਰਾਂ ‘ਚ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਸਾਰੇ ਜ਼ੋਨਾਂ ‘ਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ। ਦੁਕਾਨਦਾਰਾਂ ਨੂੰ ਜਨਤਕ ਦੂਰੀ ਦੇ ਨਿਯਮ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …