Breaking News
Home / ਕੈਨੇਡਾ / Front / ਆਰ.ਬੀ.ਆਈ. ਨੇ ਰੈਪੋ ਦਰ ਨੂੰ 6.5% ’ਤੇ ਰੱਖਿਆ ਬਰਕਰਾਰ

ਆਰ.ਬੀ.ਆਈ. ਨੇ ਰੈਪੋ ਦਰ ਨੂੰ 6.5% ’ਤੇ ਰੱਖਿਆ ਬਰਕਰਾਰ

ਆਰ.ਬੀ.ਆਈ. ਦੇ ਗਵਰਨਰ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਲਗਾਤਾਰ ਛੇਵੀਂ ਵਾਰ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਆਰ.ਬੀ.ਆਈ ਨੇ ਵਿਆਜ਼ ਦਰਾਂ ਨੂੰ 6.5% ’ਤੇ ਬਰਕਰਾਰ ਰੱਖਿਆ ਹੈ। ਯਾਨੀ ਹੁਣ ਕਰਜ਼ ਮਹਿੰਗੇ ਨਹੀਂ ਹੋਣਗੇ ਅਤੇ ਈ.ਐਮ.ਆਈ. ਵੀ ਨਹੀਂ ਵਧੇਗੀ। ਆਰ.ਬੀ.ਆਈ. ਨੇ ਆਖਰੀ ਵਾਰ ਫਰਵਰੀ 2023 ਵਿਚ ਦਰਾਂ 0.25% ਵਧਾ ਕੇ 6.5% ਕੀਤੀਆਂ ਸਨ। ਛੇ ਫਰਵਰੀ ਤੋਂ ਚੱਲ ਰਹੀ ਮੋਨੇਟਰੀ ਪਾਲਿਸੀ ਕਮੇਟੀ (ਐਮ.ਪੀ.ਸੀ.) ਦੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਵੀਰਵਾਰ ਨੂੰ ਦਿੱਤੀ ਹੈ। ਇਹ ਮੀਟਿੰਗ ਹਰ ਦੋ ਮਹੀਨੇ ਬਾਅਦ ਹੁੰਦੀ ਹੈ। ਆਰ.ਬੀ.ਆਈ. ਨੇ ਇਸ ਤੋਂ ਪਹਿਲਾਂ ਦਸੰਬਰ ਮਹੀਨੇ ਦੌਰਾਨ ਹੋਈ ਬੈਠਕ ਵਿਚ ਵਿਆਜ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਸੀ। ਇਸੇ ਦੌਰਾਨ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰੈਪੋ ਰੇਟ ਸਥਿਰ ਰੱਖਣ ਨਾਲ ਮਹਿੰਗਾਈ ਵਿਚ ਕਮੀ ਦੇਖਣ ਨੂੰ ਮਿਲੀ ਹੈ ਅਤੇ ਸਾਲ 2024 ਦੌਰਾਨ ਜੀ.ਡੀ.ਪੀ. ਵਿਚ 7 ਫ਼ੀਸਦੀ ਤੱਕ ਦਾ ਵਾਧਾ ਦੇਖਿਆ ਜਾ ਰਿਹਾ ਹੈ।

Check Also

ਸੁਖਪਾਲ ਖਹਿਰਾ ਨੇ ਦਲਬੀਰ ਗੋਲਡੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਦੱਸਿਆ ਵੱਡਾ ਕਾਰਨ

ਕਿਹਾ : ਵਿਜੀਲੈਂਸ ਦੀ ਜਾਂਚ ਤੋਂ ਡਰਦਿਆਂ ਗੋਲਡੀ ਨੇ ਭਗਵੰਤ ਮਾਨ ਮੂਹਰੇ ਟੇਕੇ ਗੋਡੇ ਸੰਗਰੂਰ/ਬਿਊਰੋ …