ਬਰੈਂਪਟਨ/ਬਿਊਰੋ ਨਿਊਜ਼
29 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵੱਲੋਂ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮਹੀਨੇ ਦੇ ਤੌਰ ਤੇ ਮਨਾਉਂਦੇ ਹੋਏ ਦਸਤਾਰ ਸਜਾਉਣ ਅਤੇ ਪੰਜਾਬੀ ਦੀ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਜਿਸ ਵਿੱਚ ਮਾਪਿਆਂ ਨੇ ਸ਼ਾਮਿਲ ਹੋ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਤੋਂ ਉਪਰੰਤ ਖਾਲਸੇ ਦੇ 317ਵੇਂ ਵਿਲੱਖਣ ਨਿਖਾਰ ਦਿਵਸ ਨੂੰ ਸਮਰਪਤ ਸਕੂਲ ਦੀ ਬਿਲਡਿੰਗ ਦੇ ਆਲੇ ਦੁਆਲੇ ਨਗਰ ਕੀਰਤਨ ਕੀਤਾ ਗਿਆ। ਸੰਧੂ ਪਰਿਵਾਰ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਲਈ ਲੱਡੂਆਂ ਦੀ ਸੇਵਾ ਕੀਤੀ ਗਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …