-0.8 C
Toronto
Thursday, December 4, 2025
spot_img
Homeਕੈਨੇਡਾਮਦਰਜ਼ ਡੇ ਮੌਕੇ ਰੂਬੀ ਸਹੋਤਾ ਵੱਲੋਂ ਸਾਰੀਆਂ ਮਾਵਾਂ ਨੂੰ ਵਧਾਈਆਂ

ਮਦਰਜ਼ ਡੇ ਮੌਕੇ ਰੂਬੀ ਸਹੋਤਾ ਵੱਲੋਂ ਸਾਰੀਆਂ ਮਾਵਾਂ ਨੂੰ ਵਧਾਈਆਂ

ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਮਦਰਜ਼ ਡੇ ਦੇ ਮੌਕੇ ‘ਤੇ ਕੈਨੇਡਾ ਅਤੇ ਖਾਸ ਕਰਕੇ ਬਰੈਂਪਟਨ ਨੌਰਥ ਦੀਆਂ ਮਾਵਾਂ ਨੂੰ ਵਧਾਈਆਂ ਦਿੱਤੀਆਂ ਹਨ। ਰੂਬੀ ਸਹੋਤਾ ਮਦਰਜ਼ ਡੇ ਆਪਣੇ ਪਰਿਵਾਰ ਨਾਲ ਮਨਾਉਣਗੇ, ਜਿਸ ਵਿੱਚ ਉਨ੍ਹਾਂ ਦਾ ਬੇਟਾ, ਮਾਂ ਅਤੇ ਮਦਰ-ਇਨ-ਲਾਅ ਵੀ ਸ਼ਾਮਲ ਹੈ।
ਉਨ੍ਹਾਂ ਕਿਹਾ, ”ਮੇਰੀ ਮਾਂ ਨੇ ਮੈਨੂੰ ਮਿਹਨਤ ਕਰਨਾ ਅਤੇ ਸਭ ਨੂੰ ਪਿਆਰ ਕਰਨਾ ਸਿਖਾਇਆ, ਜੀਵਨ ਦੀ ਸੋਝੀ ਦਿੱਤੀ ਅਤੇ ਅੰਤਾਂ ਦਾ ਪਿਆਰ ਦਿੱਤਾ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਮਾਵਾਂ ਦੇ ਯੋਗਦਾਨ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸਤਿਕਾਰ ਦੇਣ ਲਈ ਵੀ ਵਕਤ ਕੱਢੀਏ”। ਐਮ ਪੀ ਰੂਬੀ ਸਹੋਤਾ ਨੇ ਅੱਗੇ ਕਿਹਾ, ”ਮੈਂ ਵੀ ਇੱਕ ਮਾਂ ਹਾਂ ਅਤੇ ਮਾਵਾਂ ਦੀਆਂ ਜ਼ਿੰਮੇਦਾਰੀਆਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਸਮਝਦੀ ਹਾਂ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਪਰਿਵਾਰਾਂ ਨੂੰ ਕਿਵੇਂ ਚਲਾਇਆ ਅਤੇ ਸੰਭਾਲਿਆ ਜਾਂਦਾ ਹੈ। ਇਹੀ ਵਜ੍ਹਾ ਸੀ ਕਿ ਮੈਂ 2017 ਦੇ ਬਜਟ ਦੀ ਹਿਮਾਇਤ ਕੀਤੀ ਸੀ। ਇਸ ਬਜਟ ਵਿੱਚ ਇਸ ਗੱਲ ਵੱਲ ਖਾਸ ਧਿਆਨ ਦਿੱਤਾ ਗਿਆ ਹੈ ਕਿ ਮਾਵਾਂ ਦੀ ਇਸ ਗੱਲ ਵਿੱਚ ਸਹਾਇਤਾ ਕੀਤੀ ਜਾਵੇ ਕਿ ਉਹ ਆਪਣੇ ਬੱਚਿਆਂ ਨੂੰ ਚੰਗਾ ਜੀਵਨ ਦੇ ਸਕਣ।” ਕੈਨੇਡਾ ਚਾਈਲਡ ਬੈਨੇਫਿਟ ਪ੍ਰੋਗਰਾਮ ਜ਼ਰੀਏ ਬਰੈਂਪਟਨ ਨੌਰਥ ਵਿੱਚ ਪਰਿਵਾਰਾਂ ਨੂੰ $9.43 ਮਿਲੀਅਨ ਮਿਲੇ ਤਾਂ ਜੋ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਚੰਗੀ ਤਰ੍ਹਾਂ ਕਰ ਸਕਣ।
ਇਸ ਨਾਲ ਸਿੰਗਲ-ਪੈਰੰਟਸ ਖਾਸ ਕਰਕੇ ਸਿੰਗਲ-ਮਦਰਜ਼ ਵਾਲੇ ਪਰਿਵਾਰਾਂ ਨੂੰ ਕਾਫੀ ਸਹਾਇਤਾ ਮਿਲਦੀ ਹੈ। ਇਕੱਲੇ ਬਰੈਂਪਟਨ ਨੌਰਥ ਵਿੱਚ ਹੀ ਇਸ ਪ੍ਰੋਗਰਾਮ ਨਾਲ 25,000 ਤੋਂ ਵੱਧ ਬੱਚਿਆਂ ਨੂੰ ਫਾਇਦਾ ਹੋਇਆ। ਸਾਲ 2017 ਦੇ ਬਜਟ ਵਿੱਚ ਹੀ $7 ਬਿਲੀਅਨ ਹੋਰ ਰੱਖੇ ਗਏ ਹਨ, ਜਿਸ ਨਾਲ ਅਗਲੇ 10 ਸਾਲਾਂ ਦੌਰਾਨ ਪੂਰੇ ਮੁਲਕ ਵਿੱਚ ਉੱਚ ਪਾਏ ਦੇ ਅਤੇ ਸਸਤੇ ਚਾਈਲਡ ਕੇਅਰ ਪ੍ਰੋਗਰਾਮ ਵਿੱਚ ਵੱਧ ਬੱਚੇ ਰੱਖਣ ਵਿੱਚ ਮਦਦ ਮਿਲੇਗੀ। ਇਸ ਨਾਲ ਮਾਪਿਆਂ ਦੀ ਇਸ ਗੱਲ ਵਿੱਚ ਮਦਦ ਹੁੰਦੀ ਹੈ ਕਿ ਉਹ ਬੱਚਿਆਂ ਦੀ ਸੰਭਾਲ ਤੋਂ ਬੇਫਿਕਰ ਹੋ ਕੇ ਕੰਮ ਕਰ ਸਕਦੇ ਹਨ।
ਇਸ ਸਦਕਾ ਹਜ਼ਾਰਾਂ ਦੀ ਗਿਣਤੀ ਵਿੱਚ ਮਾਪਿਆਂ ਨੂੰ ਕੰਮ ਤੇ ਪਰਤਣ ਵਿੱਚ ਮਦਦ ਮਿਲੇਗੀ। ਰੂਬੀ ਸਹੋਤਾ ਨੇ ਕਿਹਾ, ”ਜਦੋਂ ਔਰਤਾਂ ਅਤੇ ਲੜਕੀਆਂ ਨੂੰ ਵੀ ਬਰਾਬਰ ਦੇ ਮੌਕੇ ਮਿਲਦੇ ਹਨ ਤਾਂ ਇਸ ਨਾਲ ਸਾਡਾ ਸਮਾਜ ਮਜ਼ਬੂਤ ਹੁੰਦਾ ਹੈ, ਸਾਡੀ ਇਕੌਨੋਮੀ ਮਜ਼ਬੂਤ ਹੁੰਦੀ ਹੈ ਅਤੇ ਸਾਡਾ ਭਵਿੱਖ ਸੁਰੱਖਿਅਤ ਹੁੰਦਾ ਹੈ”।

RELATED ARTICLES
POPULAR POSTS