
ਬਰੈਂਪਟਨ : ਸੂਬੇਦਾਰ ਗੁਲਜ਼ਾਰ ਸਿੰਘ ਧਮੜੈਤ ਨੇ ਆਪਣੇ ਪੋਤਰੇ ਲਵਜੋਤ ਸਿੰਘ ਧਮੜੈਤ ਅਤੇ ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ ਨੇ ਆਪਣੀ ਦੋਹਤਰੀ ਹਰਕਮਲ ਕੌਰ ਬੈਂਸ ਦੇ ਵਿਆਹ ਦੀ ਖੁਸ਼ੀ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੂੰ ਪਾਰਟੀ ਦਿੱਤੀ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਸਰਵਨ ਸਿੰਘ ਹੇਅਰ, ਗੁਰਮੀਤ ਸਿੰਘ ਬਾਸੀ, ਪ੍ਰੀਤਮ ਸਿੰਘ ਮਾਵੀ, ਦਰਸ਼ਨ ਸਿੰਘ ਬੈਨੀਪਾਲ, ਗੁਰਦੇਵ ਸਿੰਘ ਘੱਗ, ਮੱਸਾ ਸਿੰਘ ਬਦੇਸ਼ਾ, ਗੁਰਮੇਲ ਸਿੰਘ ਢਿੱਲੋਂ, ਗੁਰਨਾਮ ਸਿੰਘ ਸੋਹਲ, ਅਮਰ ਸਿੰਘ ਰੰਧਾਵਾ, ਜੋਗਿੰਦਰ ਸਿੰਘ ਚੌਹਾਨ ਅਤੇ ਕਲੱਬ ਦੇ ਸਮੂਹ ਮੈਂਬਰਾਂ ਨੇ ਨਵੀਂ ਵਿਆਹੀ ਜੋੜੀ ਦੇ ਲੰਮੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਕਲੱਬ ਦੇ ਸਾਰੇ ਮੈਂਬਰਾਂ ਵਲੋਂ ਰਾਏ ਪਰਿਵਾਰ ਅਤੇ ਧਮੜੈਤ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ।