Breaking News
Home / ਕੈਨੇਡਾ / ਸੋਨੀਆ ਸਿੱਧੂ ਸਟੇਟ ਆਫ ਵਿਮੈਨ ਕਮੇਟੀ ਦੇ ਮੈਂਬਰ ਬਣੇ

ਸੋਨੀਆ ਸਿੱਧੂ ਸਟੇਟ ਆਫ ਵਿਮੈਨ ਕਮੇਟੀ ਦੇ ਮੈਂਬਰ ਬਣੇ

ਬਰੈਂਪਟਨ : ਬਰੈਂਪਟਨ ਨਾਰਥ ਤੋਂ ਫੈਡਰਲ ਐਮਪੀ ਸੋਨੀਆ ਸਿੱਧੂ ਨੂੰ ਹਾਊਸ ਆਫ ਕਾਮਨਜ਼ ਦੀ ਸਟੈਂਡਿੰਗ ਕਮੇਟੀ ਆਨ ਦ ਸਟੇਟਸ ਆਫ ਵਿਮੈਨ ਦੀ ਮੈਂਬਰ ਬਣਾ ਦਿੱਤਾ ਗਿਆ ਹੈ। ਇਹ ਨਵੀਂ ਭੂਮਿਕਾ ਉਨ੍ਹਾਂ ਦੀ ਮੌਜੂਦਾ ਭੂਮਿਕਾ ਤੋਂ ਵੱਖਰੀ ਹੋਵੇਗੀ, ਜਿਸ ਵਿਚ ਉਹ ਸਟੈਂਡਿੰਗ ਕਮੇਟੀ ਆਨ ਹੈਲਥ ਦੀ ਮੈਂਬਰ ਹੈ। ਇਹ ਕਮੇਟੀ ਹੈਲਥ ਕੈਨੇਡਾ ਨਾਲ ਸਬੰਧਿਤ ਮਾਮਲਿਆਂ ‘ਤੇ ਖੋਜ ਕਰ ਰਹੀ ਹੈ, ਜਿਸ ਵਿਚ ਨਵੇਂ ਬਿਲ ਅਤੇ ਨਿਯਮ ਵੀ ਸ਼ਾਮਲ ਹਨ।
ਐਮਪੀ ਸਿੱਧੂ ਦੋਵੇਂ ਕਮੇਟੀਆਂ ਵਿਚ ਸੰਸਦੀ ਸੈਸ਼ਨ ਦੌਰਾਨ ਪੂਰੀ ਤਰ੍ਹਾਂ ਨਾਲ ਸਰਗਰਮ ਰਹਿਣਗੇ। ਇਸਦੇ ਨਾਲ ਹੀ ਐਮਪੀ ਸਿੱਧੂ ਆਲ ਪਾਰਟੀ ਡਾਇਬਟੀਜ਼ ਕਾਕਸ ਦੀ ਚੇਅਰਪਰਸਨ ਵੀ ਹੈ। ਐਮਪੀ ਸਿੱਧੂ ਨੇ ਕਿਹਾ ਕਿ ਮੈਂ ਵਿਮੈਨ ਕਮੇਟੀ ਵਿਚ ਆਪਣੀ ਨਵੀਂ ਭੂਮਿਕਾ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ। ਇਕ ਮੈਂਬਰ ਦੇ ਰੂਪ ਵਿਚ ਮੈਂ ਬਰੈਂਪਟਨ ਸਾਊਥ ਵਿਚ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਵਾਜ਼ ਉਠਾਵਾਂਗੀ। ਉਨ੍ਹਾਂ ਕਿਹਾ ਕਿ ਪਹਿਲਾਂ ਮੈਨੂੰ ਪੇ ਇਕੁਇਟੀ ਦੀ ਵਿਸ਼ੇਸ਼ ਸੰਮਤੀ ਵਿਚ ਨਿਯੁਕਤ ਕੀਤਾ ਗਿਆ ਸੀ। ਮੈਨੂੰ ਵੇਤਨ ਇਕੁਇਟੀ ਅਤੇ ਲਿੰਗ ਮਜ਼ਦੂਰੀ ਦੇ ਅੰਤਰ ਵਿਚਕਾਰ ਸਬੰਧਾਂ ਦਾ ਅਧਿਐਨ ਕਰਨ ਵਾਲੀ ਕਮੇਟੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸਾਡੀ ਰਿਪੋਰਟ ਨੇ ਸਰਕਾਰ ਨੂੰ ਇਕ ਫੈਡਰਲ ਸੈਲਰੀ ਇਕੁਇਟੀ ਵਿਵਸਥਾ ਨੂੰ ਲਾਗੂ ਕਰਨ ਲਈ ਦਿਸ਼ਾ ਪ੍ਰਦਾਨ ਕੀਤੀ। ਵਰਤਮਾਨ ਸੰਸਦੀ ਸੈਸ਼ਨ ਦੌਰਾਨ ਆਪਣੀਆਂ ਮੀਟਿੰਗਾਂ ਵਿਚ ਔਰਤਾਂ ਦੀ ਸਥਿਤੀ ‘ਤੇ ਬਣਾਈ ਗਈ ਕਮੇਟੀ ਖੋਜ ਸਬੰਧੀ ਕਾਰਜ ਪੂਰੀ ਗੰਭੀਰਤਾ ਨਾਲ ਕਰ ਰਹੀ ਹੈ, ਜੋ ਕਿ ਸੰਕਟਕਾਲ ਦੌਰਾਨ ਪੀੜਤਾਂ ਦਾ ਧਿਆਨ ਰੱਖਦਿਆਂ ਕੈਨੇਡਾ ਵਿਚ ਔਰਤਾਂ ਲਈ ਰਿਹਾਇਸ਼ੀ ਜ਼ਰੂਰਤਾਂ ਅਤੇ ਜੀਵਨ ਨਾਲ ਸਬੰਧਤ ਹੋਰ ਚੁਣੌਤੀਆਂ ਨਾਲ ਰਾਜਨੀਤੀ ਵਿਚ ਵੀ ਔਰਤਾਂ ਨੂੰ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਸਬੰਧੀ ਜਾਂਚ ਕਰੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …