ਮਿਸੀਸਾਗਾ/ਕੰਵਲਜੀਤ ਸਿੰਘ ਕੰਵਲ
ਨੇੜਲੇ ਸ਼ਹਿਰ ਮਿਸੀਸਾਗਾ ਵਿੱਚ ਪੰਜਾਬੀਆਂ ਦੀ ਇਕ ਉੱਘੀ ਇੰਸ਼ੋਰੈਂਸ ਕੰਪਨੀ ‘ਫੈਮਲੀ ਪ੍ਰੋਟੈਕਸ਼ਨ ਗਰੁੱਪ’ ਦਾ ਉਦਘਾਟਨ ਬੜੀ ਸਾਨੋ ਸ਼ੌਕਤ ਨਾਲ 7035 ਮੈਕਸਵੈਲ ਰੋਡ, ਸਵੀਟ 203 (ਨੇੜੇ ਡਿਕਸੀ ਗੁਰਦੁਆਰਾ ) ਵਿਖੇ ਕੀਤਾ ਗਿਆ।
ਵਰਨਯੋਗ ਹੈ ਕਿ ‘ਫੈਮਲੀ ਪ੍ਰੋਟੈਕਸ਼ਨ ਗਰੁੱਪ’ ਨਾਂ ਹੇਠ ਇਕ ਹੀ ਛੱਤ ਥੱਲੇ ਇੰਸ਼ੋਰੈਂਸ ਦੀਆਂ ਸਾਰੀਆਂ ਲੋੜੀਦੀਆਂ ਸੇਵਾਵਾਂ ਹਫ਼ਤੇ ਦੇ ਸੱਤੇ ਦਿਨ ਵੱਡੀ ਟੀਮ ਵੱਲੋਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਲਾਈਫ, ਡਿਸਅਬਿਲਿਟੀ, ਕ੍ਰਿਟੀਕਲ, ਸੁਪਰਵੀਜ਼ਾ ਅਤੇ ਟਰੈਵਲ ਇੰਸ਼ੋਰੈਂਸ, ਇਨਵੈਸਟਮੈਂਟ ਆਦਿ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਰੀਬਨ ਕੱਟਣ ਦੀ ਰਸਮ ਡੈਜਾਰਡੇਂ ਇੰਡੀਪੈਂਡੈਂਟ ਨੈਟਵਰਕ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਕਜ ਅਰੋੜਾ ਅਤੇ ਪਵਨ ਚੌਧਰੀ ਵਲੋਂ ਨਿਭਾਈ ਗਈ। ਇਸ ਮੌਕੇ ਵਿਓਪਾਰਰਿਕ, ਸਮਾਜਿਕ ਅਤੇ ਮੀਡੀਆ ਅਦਾਰਿਆਂ ਨਾਲ ਸਬੰਧਤ ਗਰੇਟਰ ਟੋਰਾਂਟੋ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਨੇ ਹਾਜ਼ਰੀ ਲਵਾਈ। ਜਿੰਨਾ ਵਿੱਚ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਨਾਂ ਹਨ ਆਟੋਬਾਹਨ ਤੋਂ ਹਰਵਿੰਦਰ ਬਾਸੀ , ਰੈਕਸਡੇਲ ਫਾਈਨੈਂਸ਼ੀਅਲ ਤੋਂ ਜਸਪਾਲ ਗਹੂਣੀਆ, ਰੌਇਲਲੀਪੇਜ ਫਲਾਵਰਸਿਟੀ ਤੋਂ ਨਿਰਮਲ ਬਰਾੜ, ਏਬਲ ਡਰਾਈਵਿੰਗ ਸਕੂਲ ਤੋਂ ਗੁਰਿੰਦਰ ਗਿਲ, ਮਹਾਰਾਜਾ ਮੌਰਗੇਜ ਤੋਂ ਬਲਬੀਰ ਸਿੰਘ ਬਾਬਰਾ, ਚਰਨਜੀਤ ਲਖਨ, ਗੁਰਸੇਵਕ ਸਿੱਧੂ, ਮਨੀਸ਼ ਤੇਗੀ ਅਤੇ ਮੀਡੀਆ ਦੀਆਂ ਉੱਘੀਆਂ ਹਸਤੀਆਂ ਵਿੱਚ ਹਮਦਰਦ ਗਰੁੱਪ ਦੇ ਅਮਰ ਸਿੰਘ ਭੁੱਲਰ , ਪੰਜਾਬੀ ਲਹਿਰਾਂ ਦੇ ઠਸਤਿੰਦਰਪਾਲ ਸਿੰਘ ਸਿੱਧਵਾਂ, ਅਜੀਤ ਜਲੰਧਰ ਤੋਂ ਸਤਪਾਲ ਜੌਹਲ, ਹਰਜੀਤ ਬਾਜਵਾ, ਜੱਗਬਾਣੀ/ਜਾਗਰਣ ਗਰੁੱਪ ਦੇ ਕੰਵਲਜੀਤ ਸਿੰਘ ਕੰਵਲ, ਪੰਜ ਪਾਣੀ ਦੇ ਜਸਪਾਲ ਸ਼ੇਤਰਾ, ਸਰਗਮ ਰੇਡੀਓ ਦੇ ਡਾ.ਬਲਵਿੰਦਰ ਸਿੰਘ, ਪੰਜ-ਆਬ ਟੀਵੀ ਤੋਂ ਜੱਸੀ ਸਰਾਏ, ਪ੍ਰਿੰਸ ਸੰਧੂ ਅਤੇ ਮੰਦੀਪ, ਸਾਂਝਾ ਪੰਜਾਬ ਤੋਂ ਬੌਬ ਦੌਸਾਂਝ, ਦੇਸੀ ਰੰਗ ਤੋਂ ਸੰਦੀਪ ਬਰਾੜ, ਏ ਟੀ ਐਨ ਤੋਂ ਅਮਰਜੀਤ ਸੰਘਾ, ਮਹਿਕ ਰੇਡੀਓ ਦੇ ਜੁਗਰਾਜ ਸਿੱਧੂ, ਪੰਜਾਬ ਸਟਾਰ/ਇੰਟਰਲਾਈਨ ਮੋਟਰ ਫਰੇਟ ਤੋਂ ਸ਼ਮਸ਼ੇਰ ਗਿੱਲ ਆਦਿ ਸਮੇਤ ਕਈ ਸਨਮਾਨਿਤ ਸ਼ਖ਼ਸੀਅਤਾਂ ਨੇ ਭਾਗ ਲਿਆ।
ਇਸ ਫਾਈਨੈਂਸ਼ਲ ਤੇ ਇੰਸ਼ੋਰੈਂਸ ઠਗਰੁੱਪ ਦੀ ਸਵਾਗਤੀ ਟੀਮ ਦੇ ਕੁਲਵਿੰਦਰ ਨਿੱਝਰ, ਗੁਰਸਿਮਰਤ ਗਰੇਵਾਲ਼, ਲਖਵਿੰਦਰ ਸੰਧੂ, ਬਲਜਿੰਦਰ ਸੇਖਾ, ਟਹਿਲ ਸਿੰਘ ਬਰਾੜ, ਜਿੱਫ, ਰਿਸ਼ਮ, ਜਸਪਾਲ ਸਿੰਘ, ਮਾਧੁਰਾ ਆਦਿ ਨੇ ਸਭ ਦਾ ਸਵਾਗਤ ਕੀਤਾ। ਟਹਿਲ ਸਿੰਘ ਬਰਾੜ ਵਲੋਂ ਇਸ ਮੌਕੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …