5.1 C
Toronto
Saturday, October 25, 2025
spot_img
Homeਕੈਨੇਡਾਕੈਨੇਡਾ ਵਿਚ ਹਿੰਦੀ ਦਾ ਇਤਿਹਾਸ

ਕੈਨੇਡਾ ਵਿਚ ਹਿੰਦੀ ਦਾ ਇਤਿਹਾਸ

ਬਰੈਂਪਟਨ/ਬਿਊਰੋ ਨਿਊਜ਼
ਪਿਛਲੇ ਹਫਤੇ ਐਤਵਾਰ, 7 ਮਈ, 2017 ਨੂੰ ਜੀਟੀਏ ਵਿਚ ਵਿਚਰ ਰਹੀ ‘ਵਿਸ਼ਵ ਹਿੰਦੀ ਸੰਸਥਾਨ’ ਸੰਸਥਾ ਦੀ ਇਕ ਮੀਟਿੰਗ ਵਿਚ ਦਸਿਆ ਗਿਆ ਕਿ ਕੈਨੇਡਾ ਵਿਚ ਹਿੰਦੀ ਜ਼ੁਬਾਨ ਦਾ ਇਤਿਹਾਸ ਖੋਜਕੇ ਇਕ ਕਿਤਾਬ ਲਿਖੀ ਜਾਵੇਗੀ ਜਿਸ ਦੇ ਪੇਜ ਕਵਰ ਦਾ ਉਧਘਾਟਨ ਕੀਤਾ ਗਿਆ। 30 ਦੇ ਆਸ ਪਾਸ ਆਏ ਵਿਦਵਾਨਾਂ ਨੂੰ ਬੇਨਤੀ ਕੀਤੀ ਗਈ ਕਿ ਇਸ ਸਿਲਸਿਲੇ ਸੰਸਥਾ ਨੂੰ ਜਾਣਕਾਰੀਆਂ ਦਿਤੀਆਂ ਜਾਣ। ਜਾਣਕਾਰੀ ਭਰਪੂਰ ਲੇਖ ਭੇਜੇ ਜਾਣ ਤਾਂ ਜੋ ਲੇਖਕਾਂ ਦੇ ਨਾਮ ਕਿਤਾਬ ਵਿਚ ਸਮਿਲਤ ਕੀਤੇ ਜਾ ਸਕਣ। ਇਸ ਪ੍ਰੋਜੈਕਟ ਦੇ ਇੰਚਾਰਜ ਹਨ, ਪ੍ਰਫੈਸਰ ਸਰਨ ਘਈ ਜੀ। ਮੀਟਿੰਗ ਵਿਚ ਸ਼ਿਰਕਤ ਕਰਨ ਵਾਲੇ ਮਹਿਮਾਨਾ ਵਿਚ ਪ੍ਰਜੈਕਟ ਦੇ ਵਿਸ਼ੇਸ਼ ਸਹਿਯੋਗੀ ਦੇਵੰਦ ਮਿਸ਼ਰ, ਅਚਾਰੀਆ ਸੰਦੀਪ ਤਿਆਗੀ ਅਤੇ ਡਾਕਟਰ ਕੈਲਾਸ਼ ਚੰਦਰ ਭਟਨਾਗਰ ਦੇ ਨਾਮ ਦਸਣ ਯੋਗ ਹਨ। ਕਵਿਤਾ ਪਾਠ ਕਰਨ ਵਾਲੇ ਸਨ ਸਰਦਾਰ ਅਵਤਾਰ ਸਿੰਘ ਅਰਸ਼ੀ ਅਤੇ ਕੁਝ ਹੋਰ ਸਜਣ ਅਤੇ ਸਜਣੀਆਂ। ਅਜੀਤ ਸਿੰਘ ਰੱਖੜਾ ਨੇ ਕਿਤਾਬ ਦੀ ਚਰਚਾ ਕੀਤੀ ਅਤੇ ਇਹ ਵੀ ਸੂਚਨਾ ਦਿਤੀ ਕਿ ਆਟਵਾ ਟਰਿਪ ਵਾਸਤੇ ਜੋ ਸਜਣ ਜਾਣਾ ਚਹੁਣ, ਉਹ ਆਪਣੇ ਨਾਮ ਦੇ ਦੇਣ। ਇਕ ਕੋਚ ਬੱਸ 30 ਜੂਨ ਨੂੰ ਤਿੰਨ ਦਿਨ ਵਾਸਤੇ ਜਾ ਰਹੀ ਹੈ। ਹੋਰ ਜਾਣਕਾਰੀ 647 993 0330

RELATED ARTICLES

ਗ਼ਜ਼ਲ

POPULAR POSTS